ਕੇਵਲ ਅਹੂਜਾ, ਮਖੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਲਿ੍ਹਾ ਫਿਰੋਜ਼ਪੁਰ ਦੇ ਜ਼ੋਨ ਮਖੂ ਦੀ ਮੀਟਿੰਗ ਜ਼ੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਬਾਹਰਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਵੀ ਪਹੁੰਚੇ। ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਅਤੇ ਲਖਵਿੰਦਰ ਸਿੰਘ ਬਸਤੀ ਨਾਮਦੇਵ ਨੇ ਲਿਖਤੀ ਪ੍ਰਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ 26 ਜਨਵਰੀ ਨੂੰ ਜੰਡਿਆਲਾ ਗੁਰੂ ਦਾਣਾ ਮੰਡੀ ਵਿਖੇ ਕੁਦਰਤੀ ਤੇ ਲੋਕ ਪੱਖੀ ਬਦਲ ਉਸਾਰੂ ਦਿਹਾੜਾ, ਦਿੱਲੀ ਵਿਖੇ ਸ਼ਹੀਦ ਹੋਏ ਨਵਰੀਤ ਸਿੰਘ ਯੂਪੀ ਸਮੇਤ 750 ਕਿਸਾਨਾਂ ਮਜਦੂਰਾਂ ਦੀ ਸ਼ਹੀਦੀ ਨੂੰ ਸਮਰਪਿਤ ਸੂਬਾ ਪੱਧਰੀ ਫਤਹਿ ਦਿਹਾੜਾ ਮਨਾਇਆ ਜਾਵੇਗਾ। ਇਸ ਦਿਹਾੜੇ ਉੱਤੇ ਜੋਨ ਮਖੂ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ,ਨੌਜਵਾਨ ਤੇ ਬੀਬੀਆਂ ਬੱਚੇ ਪੂਰੇ ਉਤਸ਼ਾਹ ਤੇ ਜੋਸ਼ ਨਾਲ ਪਿਛਲੇ 75 ਸਾਲਾਂ ਤੋਂ ਚੱਲ ਰਹੇ ਕਾਰਪੋਰੇਟ ਪੱਖੀ ਲੁਟੇਰੇ ਰਾਜ ਪ੍ਰਬੰਧ ਖਿਲਾਫ਼ ਸ਼ਮੂਲੀਅਤ ਕਰਨਗੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਵਿਸ਼ਾਲ ਇਕੱਠ ਦੀਆਂ ਤਿਆਰੀਆਂ ਪਿੰਡਾਂ ਵਿੱਚ ਮੀਟਿੰਗਾਂ ਲਗਾ ਕੇ ਕੀਤੀਆਂ ਜਾਣਗੀਆਂ। ਇਸ ਮੌਕੇ ਤਰਸੇਮ ਸਿੰਘ, ਹਰਮਨ ਸਿੰਘ, ਸੁਰਜੀਤ ਸਿੰਘ ਬਾਹਰਵਾਲੀ, ਜਸਵੰਤ ਸਿੰਘ ਵਸਤੀ ਨਾਮਦੇਵ, ਸੁਖਚੈਨ ਸਿੰਘ ਕਿੱਲੀ, ਕਾਬਲ ਸਿੰਘ ਸ਼ੀਹਾਂਪਾੜੀ, ਗੁਰਭੇਜ ਸਿੰਘ ਫੇਮੀਵਾਲਾ, ਲਖਵਿੰਦਰ ਜੋਗੇਵਾਲਾ, ਸਾਹਿਬ ਸਿੰਘ ਤਲਵੰਡੀ, ਗੁਰਜੀਤ ਸਿੰਘ, ਪਿਆਰਾ ਸਿੰਘ, ਲਖਵਿੰਦਰ ਸਰਪੰਚ ਘੁੱਦੂਵਾਲਾ, ਸੰਦੀਪ ਸਿੰਘ ਲਹਿਰਾ, ਲਖਵਿੰਦਰ ਸਿੰਘ ਬੁੱਟਰ, ਸ਼ਰਮੇਲ ਸਿੰਘ, ਜਸਵਿੰਦਰ ਅੌਲਖ, ਦਵਿੰਦਰ ਸਿੰਘ, ਪਿੰਦਰ ਗਿੱਲ ਨਿਜਾਮਦੀਨ ਵਾਲਾ, ਜਰਨੈਲ ਸਿੰਘ, ਜਗਤਾਰ ਸਿੰਘ ਵਾਰਸਵਾਲਾ ਜੱਟਾਂ ਆਦਿ ਆਗੂ ਹਾਜ਼ਰ ਸਨ ।