ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸ਼ੋ੍ਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰੋਹਿਤ ਵੋਹਰਾ ਵੱਲੋਂ ਲਗਾਤਾਰ ਹਲਕਾ ਫਿਰੋਜ਼ਪੁਰ ਸ਼ਹਿਰੀ ਵਿਚ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਉਨਾਂ੍ਹ ਵੱਲੋਂ ਨਵੇਂ ਪਰਿਵਾਰਾਂ ਨੂੰ ਲਗਾਤਾਰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ। ਫਿਰੋਜ਼ਪੁਰ ਸ਼ਹਿਰੀ ਹਲਕੇ 'ਚ ਸ਼ੋ੍ਮਣੀ ਅਕਾਲੀ ਦਲ ਨੂੰ ਉਸ ਵਕਤ ਹੋਰ ਬਲ ਮਿਲਿਆ ਜਦੋਂ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼ੋ੍ਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਦੌਰਾਨ ਪਾਸਟਰ ਜਕਰੀਆ ਅਤੇ ਪਤਰਸ ਸੋਨੀ ਦੀ ਪੇ੍ਰਰਨਾ ਸਦਕਾ ਪਿੰਡ ਹਬੀਬ ਕੇ ਅਤੇ ਪੱਲਾ ਮੇਘਾ ਤੋਂ ਭਿੰਦਰ ਮਸੀਹ ਯੂਥ ਪ੍ਰਧਾਨ, ਮਾਈਕਲ ਸੈਮਲ, ਗੋਲਡੀ, ਪੋਲਸ, ਕੋਮਲ, ਡਿੰਪਲ, ਵੀਨਾ, ਆਸਤਰ, ਗੀਤਾ, ਬੀਬੀ ਵੀਰੋ, ਚੰਚਲ, ਮਨਜਿੰਦਰ ਸਿੰਘ, ਬਲਕਾਰ ਸਮੇਤ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼ੋ੍ਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਤੋਂ ਇਲਾਵਾ ਪਿੰਡ ਅਲੀ ਕੇ ਤੋਂ ਵਿਸ਼ਨੂੰ, ਦੇਵਾ ਅਕਾਸ਼ ਤੇਜ਼ੀ ਆਦਿ ਪਰਿਵਾਰ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼ੋ੍ਮਣੀ ਅਕਾਲੀ ਦਲ ਪਾਰਟੀ ਵਿਚ ਸ਼ਾਮਲ ਹੋਏ। ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਰੋਹਿਤ ਵੋਹਰਾ ਨੇ ਕਿਹਾ ਕਿ ਕਾਂਗਰਸ ਦੇ ਗੁੰਡਾਗਰਦੀ ਰਾਜ ਤੋਂ ਦੁਖੀ ਹੋਏ ਲੋਕ ਲਗਾਤਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼ੋ੍ਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ। ਇਸ ਮੌਕੇ ਨਵਨੀਤ ਕੁਮਾਰ ਗੋਰਾ ਮੈਂਬਰ ਪੰਜਾਬ ਡੈਲੀਗੇਟ ਸ਼ੋ੍ਮਣੀ ਅਕਾਲੀ ਦਲ, ਗਰਨੈਬ ਸਿੰਘ ਗਿੱਲ ਸਰਕਲ ਪ੍ਰਧਾਨ, ਜੁਗਰਾਜ ਸਿੰਘ ਸੰਧੂ ਸਰਕਲ ਪ੍ਰਧਾਨ, ਦਵਿੰਦਰ ਸਿੰਘ ਕਲਸੀ ਪ੍ਰਧਾਨ ਬੀਸੀ ਵਿੰਗ, ਜਤਿੰਦਰ ਸਿੰਘ ਸ਼ਿਵਾ, ਜ਼ੋਰਾਵਰ ਸਿੰਘ ਪ੍ਰਧਾਨ, ਗੁਰਦਰਸ਼ਨ ਸਿੰਘ, ਆਸ਼ੂ ਕਪਾਹੀ ਸਰਕਲ ਪ੍ਰਧਾਨ, ਸੋਨੂੰ, ਵਿਕਰਮ ਭੰਡਾਰੀ, ਪਵਨ ਭੰਡਾਰੀ, ਪੱਪੂ, ਐੱਸਪੀ ਸਹੋਤਾ ਆਦਿ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।