ਪੱਤਰ ਪੇ੍ਰਰਕ, ਮੱਖੂ : ਨਜ਼ਦੀਕੀ ਪਿੰਡ ਰਸੂਲਪੁਰ ਵਿਖੇ ਪਤਨੀ ਤੇ ਸੱਸ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਸਲਫਾਸ ਦੀ ਗੋਲੀ ਖਾਣ ਨਾਲ ਉਸ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮੱਖੂ ਪੁਲਿਸ ਨੇ ਮਿ੍ਤਕ ਦੀ ਪਤਨੀ ਅਤੇ ਸੱਸ ਨੂੰ ਗਿ੍ਫਤਾਰ ਕਰਕੇ ਉਨਾਂ੍ਹ ਖਿਲਾਫ 306 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਇਕਬਾਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਰਸੂਲਪੁਰ ਨੇ ਦੱਸਿਆ ਕਿ ਉਸ ਦਾ ਲੜਕਾ ਦਰਸ਼ਨ ਸਿੰਘ (35 ਸਾਲ) ਦਾ ਵਿਆਹ ਸੰਦੀਪ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਝੁਰੜ ਖੇੜਾ ਨਾਲ ਕਰੀਬ 9/10 ਸਾਲ ਪਹਿਲਾ ਹੋਇਆ ਸੀ, ਜੋ ਇਨਾਂ੍ਹ ਦੇ 2 ਲੜਕੀਆਂ ਹਨ। ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦੇ ਲੜਕਾ ਦਰਸ਼ਨ ਸਿੰਘ ਦਾ ਆਪਣੀ ਪਤਨੀ ਸੰਦੀਪ ਕੌਰ ਦਾ ਆਪਸ ਵਿਚ ਲੜਾਈ ਝਗੜਾ ਰਹਿੰਦਾ ਸੀ, ਜਿਸ ਕਰਕੇ ਉਸ ਨੇ ਆਪਣੇ ਲੜਕੇ ਨੂੰ ਘਰ ਵਿਚ ਹੀ ਅਲੱਗ ਕੀਤਾ ਹੋਇਆ ਸੀ। ਮਿਤੀ 1 ਫਰਵਰੀ 2023 ਨੂੰ ਦਰਸ਼ਨ ਸਿੰਘ ਤੇ ਉਸ ਦੀ ਪਤਨੀ ਸੰਦੀਪ ਕੌਰ ਆਪਸ ਵਿਚ ਝਗੜਾ ਕਰਨ ਲੱਗ ਪਏ, ਜਿਥੇ ਸੰਦੀਪ ਕੌਰ ਦੀ ਮਾਂ ਕਮਲਜੀਤ ਕੌਰ ਵੀ ਆ ਗਈ, ਇਹ ਸਾਰੇ ਜਣੇ ਦਰਸ਼ਨ ਸਿੰਘ ਜੋ ਕਿ ਛੱਤ ਤੇ ਆਪਣੀ ਰਿਹਾਇਸ਼ ਵਿਚ ਰਹਿੰਦਾ ਸੀ, ਉਥੇ ਲੜਾਈ ਝਗੜਾ ਕਰਨ ਲੱਗ ਪਏ ਤੇ ਦਰਸ਼ਨ ਸਿੰਘ ਵਿਹੜੇ ਵਿਚ ਆ ਕੇ ਡਿੱਗ ਪਿਆ। ਜਿਸ ਨੇ ਦੱਸਿਆ ਕਿ ਉਸ ਨੇ ਇਨਾਂ੍ਹ ਤੋਂ ਤੰਗ ਆ ਕੇ ਸਲਫਾਸ ਦੀ ਗੋਲੀ ਖਾ ਲਈ ਹੈ। ਦਰਸ਼ਨ ਦੀ ਦੌਰਾਨੇ ਇਲਾਜ ਮੌਤ ਹੋ ਗਈ ਤੇ ਦਰਸ਼ਨ ਸਿੰਘ ਦਾ ਫੋਨ ਚੈੱਕ ਕਰਨ ਤੇ ਪਤਾ ਲੱਗਾ ਹੈ ਕਿ ਉਸ ਨੇ ਆਪਣੀ ਪਤਨੀ ਤੇ ਸੱਸ ਤੋਂ ਤੰਗ ਆ ਕੇ ਕਰਨ ਸਬੰਧੀ ਵੀਡੀਓ ਕਲਿੱਪ ਰਿਕਾਰਡ ਕੀਤੀ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮਿ੍ਤਕ ਦੀ ਪਤਨੀ ਸੰਦੀਪ ਕੌਰ ਤੇ ਸੱਸ ਕਮਲਜੀਤ ਕੌਰ ਉਰਫ ਗਿੰਦਰ ਕੌਰ ਪਤਨੀ ਅਵਤਾਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।