ਸਟਾਫ ਰਿਪੋਰਟਰ, ਫਿਰੋਜ਼ਪੁਰ : ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਛਾਉਣੀ ਦੀ ਘੁਮਾਰ ਮੰਡੀ ਵਿੱਚ ਦੋ ਅਣਪਛਾਤੇ ਨਕਾਬਪੋਸ਼ ਨੌਜਵਾਨਾਂ ਨੇ ਬੈਂਕ ਤੋਂ ਵਾਪਸ ਆ ਰਹੀ ਇੱਕ ਲੜਕੀ ਦਾ ਪਰਸ ਖੋਹਣ ਦੀ ਕੋਸ਼ਸ਼ਿ ਕੀਤੀ, ਜਦੋਂ ਲੜਕੀ ਨੇ ਉਨਾਂ੍ਹ ਦਾ ਸਾਹਮਣਾ ਕੀਤਾ ਤਾਂ ਇੱਕ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਉਂਗਲ ਵੱਢ ਦਿੱਤੀ ਅਤੇ ਸਿਰ 'ਤੇ ਵਾਰ ਕਰ ਦਿੱਤਾ, ਥਾਣਾ ਸਦਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। 25 ਜਨਵਰੀ ਨੂੰ ਛਾਉਣੀ ਦੀ ਘੁਮਾਰ ਮੰਡੀ ਵਿੱਚ ਦੋ ਅਣਪਛਾਤੇ ਨਕਾਬਪੋਸ਼ ਨੌਜਵਾਨਾਂ ਨੇ ਬੈਂਕ ਤੋਂ ਵਾਪਸ ਆ ਰਹੀ ਇੱਕ ਲੜਕੀ ਦਾ ਪਰਸ ਖੋਹਣ ਦੀ ਕੋਸ਼ਸ਼ਿ ਕੀਤੀ ਤਾਂ ਲੜਕੀ ਨੇ ਉਨਾਂ੍ਹ ਨਾਲ ਲੜਾਈ ਕੀਤੀ ਤਾਂ ਇੱਕ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਉਂਗਲ ਵੱਢ ਕੇ ਉਸ ਦੇ ਸਿਰ ਵਿੱਚ ਵਾਰ ਕਰ ਦਿੱਤਾ। ਥਾਣਾ ਕੈਂਟ ਦੀ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ 'ਤੇ ਅਣਪਛਾਤੇ ਖ਼ਲਿਾਫ਼ ਕੇਸ ਦਰਜ ਕਰ ਲਿਆ ਸੀ। 28 ਜਨਵਰੀ ਨੂੰ ਥਾਣਾ ਸਦਰ ਦੀ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਸੀ। ਪੁਲਿਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ 25 ਜਨਵਰੀ ਨੂੰ ਛਾਉਣੀ ਦੀ ਘੁਮਾਰ ਮੰਡੀ ਵਿਖੇ ਵਾਪਰੀ ਵਾਰਦਾਤ ਨੂੰ ਉਸ ਨੇ ਹੀ ਅੰਜਾਮ ਦਿੱਤਾ ਹੈ। ਜਿਸ 'ਤੇ ਐੱਸਐੱਸਪੀ ਫਿਰੋਜ਼ਪੁਰ ਦੀਆਂ ਹਦਾਇਤਾਂ 'ਤੇ ਥਾਣਾ ਕੈਂਟ ਦੇ ਇੰਚਾਰਜ਼ ਨਵੀਨ ਕੁਮਾਰ ਨੇ ਦੋਵਾਂ ਦੋਸ਼ੀਆਂ ਨੂੰ ਪੋ੍ਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਅਤੇ ਕਾਪਾ ਬਰਾਮਦ ਕਰ ਲਿਆ। ਉਨਾਂ੍ਹ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਕਾਰਨ ਹੋਰ ਵੀ ਕਈ ਮਾਮਲੇ ਟਰੇਸ ਹੋਣ ਦੀ ਸੰਭਾਵਨਾ ਹੈ।