ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਪਿਛਲੇ ਲੰਮੇ ਅਰਸ਼ੇ ਤੋਂ ਕੰਮ ਕਰਦੇ ਇਨਲਿਸਟਮੈਂਟ ਵਰਕਰਾਂ ਨੂੰ ਰੈਗੂਲਰ ਕਰਨ ਦੀ ਬਜਾਏ ਪੰਜਾਬ ਸਰਕਾਰ, ਮਹਿਕਮੇ ਵਿਚੋਂ ਕੱਢਣ ਦੇ ਰਾਹ 'ਤੇ ਤੁਰ ਪਈ ਹੈ, ਜਿਸਦੇ ਤਹਿਤ ਹੀ ਵਿਭਾਗੀ ਮੁਖੀ, ਜਸਸ ਵਿਭਾਗ ਵੱਲੋਂ ਵਿਭਾਗ ਵਿਚ ਕੰਮ ਕਰਦੇ ਜਾਂ ਸੇਵਾ ਮੁਕਤ ਹੋ ਚੁੱਕੇ ਅਧਿਕਾਰੀਆਂ/ਕਰਮਚਾਰੀਆਂ ਦੇ ਰਿਸ਼ਤੇਦਾਰਾਂ ਜਿਵੇਂ ਕਿ ਪੁੱਤਰਾਂ, ਧੀਆਂ, ਨੂੰਹਾਂ, ਭਤੀਜੇ-ਭਤੀਜੀਆਂ ਆਦਿ 4 ਹਜ਼ਾਰ ਦੇ ਲਗਭਗ ਠੇਕੇਦਾਰ ਬਣਾ ਕੇ ਹਰ ਮਹੀਨੇ 25-30 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਹਵਾਲਾ ਦੇ ਕੇ ਇਨਾਂ੍ਹ ਕਾਮਿਆਂ ਦੇ ਠੇਕਿਆਂ ਨੂੰ ਰੱਦ ਕਰਨ ਲਈ ਜਾਰੀ ਕੀਤੇ ਗਏ ਪੱਤਰ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਮੁੱਢੋ ਰੱਦ ਕਰਦੇ ਹੋਏ ਇਸ ਪੱਤਰ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ,ਸੂਬਾ ਪ੍ਰਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ, ਰੁਪਿੰਦਰ ਸਿੰਘ ਨੇ ਕਿਹਾ ਕਿ ਵਿਭਾਗੀ ਮੁੱਖੀ, ਜਸਸ ਵਿਭਾਗ ਵਲੋਂ ਸਾਰੇ ਅਧਿਕਾਰੀਆਂ ਨੂੰ ਇਕ ਪੱਤਰ ਜਾਰੀ ਕੀਤਾ ਹੈ ਕਿ ਵਿਭਾਗ ਵਿਚ ਇਸ ਵੇਲੇ ਕੰਮ ਕਰ ਰਹੇ ਜਾਂ ਰਿਟਾਇਰ ਹੋ ਚੁੱਕੇ ਕੁਝ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਆਪਣੇ ਨਜਦੀਕੀਆਂ (ਧੀਆਂ, ਪੁੱਤਰਾਂ, ਭਤੀਜੇ-ਭਤੀਜਆਂ, ਇਤਿਆਦਿ) ਵਿਚੋਂ ਤਕਰੀਬਨ 4000 ਦੇ ਲਗਭਗ ਠੇਕੇਦਾਰ ਬਣਾ ਕੇ ਉਨਾਂ੍ਹ ਨੂੰ ਹਰ ਮਹੀਨੇ 25-30 ਹਜਾਰ ਰੁਪਏ ਦਿੱਤੇ ਜਾ ਰਹੇ ਹਨ ਜੋਕਿ ਇਹ ਪੱਤਰ ਬਿਲਕੁਲ ਝੂਠਾ ਹੈ ਕਿਉਕਿ ਇਨਾਂ੍ਹ ਵਰਕਰਾਂ ਵਿਚ ਨਾਂ ਤਾਂ ਕੋਈ ਰਿਸ਼ਤੇਦਾਰ ਹੈ ਅਤੇ ਨਾ ਹੀ 25-30 ਹਜਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ। ਜਦੋਕਿ ਇਨਾਂ੍ਹ ਵਰਕਰਾਂ ਨੂੰ ਬਤੌਰ ਠੇਕਾ ਮੁਲਾਜ਼ਮ/ਆਉਟਸੋਰਸਡ ਮੁਲਾਜਮ ਤਹਿਤ ਭਰਤੀ ਕੀਤਾ ਗਿਆ ਸੀ।
ਸੂਬਾਈ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਕੋਲ ਇਸ ਮਸਲੇ ਸਬੰਧੀ ਉਪਰੋਕਤ ਜਥੇਬੰਦੀ ਦਾ ਪੱਖ ਰੱਖਿਆ ਹੈ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਸਾਨੂੰ ਪਹਿਲਾਂ ਠੇਕੇਦਾਰਾਂ ਅਧੀਨ ਬਤੌਰ ਆਉਟਸੋਰਸ ਮੁਲਾਜਮ ਨਿਗੁਣੀਆਂ ਤਨਖਾਹਾਂ ਤੇ ਭਰਤੀ ਕੀਤਾ ਗਿਆ ਸੀ। ਇਸੇ ਮੁਤਾਬਿਕ ਯੂਨੀਅਨ ਵਲੋਂ ਇਨਾਂ੍ਹ ਕਾਮਿਆਂ ਨੂੰ ਤਜਰਬੇ ਦੇ ਅਧਾਰ 'ਤੇ ਵਿਭਾਗ ਵਿਚ ਰੈਗੂਲਰ ਹੋਣ ਦੀ ਮੰਗ ਕਰਨੀ ਸ਼ੁਰੂ ਕੀਤੀ ਜੋਕਿ ਸਾਡਾ ਹੱਕ ਹੈ।ਆਗੂਆਂ ਨੇ ਕਿਹਾ ਕਿ ਕਾਮਿਆਂ ਦੇ ਵਿਰੋਧ ਵਿਚ ਜਾਰੀ ਕੀਤੀਆਂ ਜਾ ਰਹੀਆਂ ਚਿੱਠੀਆਂ ਅਤੇ ਰੋਕੀਆਂ ਤਨਖਾਹਾਂ ਦੇ ਵਿਰੋਧ ਵਿਚ 16 ਮਈ ਨੂੰ ਸਾਰੇ ਪੰਜਾਬ ਵਿਚ ਸਰਕਲ, ਜ਼ਲਿ੍ਹਾ ਅਤੇ ਸਬ ਡਵੀਜਨ ਪੱਧਰ 'ਤੇ ਵਿਸ਼ਾਲ ਇਕੱਠ ਕਰਨ ਉਪਰੰਤ ਪੰਜਾਬ ਸਰਕਾਰ ਅਤੇ ਮਨੈਜਮੇਂਟ ਦੇ ਖਿਲਾਫ ਅਰਥੀ ਫੂਕ ਪ੍ਰਦਰਸ਼ਨ ਕੀੇਤੇ ਜਾਣਗੇ।