ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ :ਆਉਂਦੀ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾ 2022 ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ 077 ਫਿਰੋਜ਼ਪੁਰ ਦਿਹਾਤੀ ਦੀ ਪਹਿਲੀ ਚੋਣ ਰਿਹਰਹਸਲ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਫਿਰੋਜ਼ਪੁਰ ਅਮਿਤ ਮਹਾਜਨ ਦੀ ਦੇਖ-ਰੇਖ ਵਿਚ ਸੰਪੰਨ ਹੋਈ। ਇਸ ਟੇ੍ਨਿੰਗ ਵਿਚ 286 ਪ੍ਰਰੀਜਾਇਡਿੰਗ ਅਫਸਰਾਂ, 283 ਏਪੀਆਰਓ ਅਤੇ 566 ਪੋਿਲੰਗ ਅਫਸਰਾਂ ਨੇ ਟੇ੍ਨਿੰਗ ਪ੍ਰਰਾਪਤ ਕੀਤੀ ਅਤੇ ਈਵੀਐੱਮ ਵੀਵੀ ਪੈਟ ਬੈਲਟ ਯੂਨਿਟ ਆਦਿ ਨੂੰ ਚਲਾਉਣ ਦਾ ਅਭਿਆਸ ਕੀਤਾ।ਇਸ ਮੌਕੇ ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਹਰਹਸਲ ਵਿੱਚ ਭਾਗ ਲੈ ਰਹੇ ਚੋਣ ਅਮਲੇ ਨੂੰ ਬੂਸ਼ਟਰ ਡੋਜ਼ ਵੀ ਲਗਾਈ ਗਈ ਅਤੇ ਚੋਣ ਦੋਰਾਨ ਕੋਵਿਡ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਫਿਰੋਜ਼ਪੁਰ ਅਮਿਤ ਮਜਾਹਨ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਨੂੰ ਬਿਨਾਂ ਕਿਸੇ ਵੈਧ (ਵੈਲਿਡ) ਕਾਰਨ ਡਿਊਟੀ ਤੋਂ ਛੋਟ ਨਹੀਂ ਦਿੱਤੀ ਜਾਵੇਗੀ। ਉਨਾਂ੍ਹ ਆਖਿਆ ਕਿ ਇਹ ਦੇਖਣ ਵਿਚ ਆਇਆ ਹੈ ਕਿ ਚੋਣਾਂ ਵਿੱਚ ਕਰਮਚਾਰੀ ਬਿਨਾਂ੍ਹ ਕਿਸੇ ਕਾਰਨ ਤੋਂ ਚੋਣ ਪ੍ਰਕਿਰਿਆ ਵਿਚ ਡਿਊਟੀ ਕਰਨ ਤੋਂ ਗੁਰੇਜ਼ ਕਰਦੇ ਹਨ ਜਦਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣਨ ਦੇ ਲਈ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਾਂ।ਸੋ ਸਾਰੇ ਅਧਿਕਾਰੀ ਅਤੇ ਕਰਮਚਾਰੀ ਇਸ ਡਿਊਟੀ ਨੂੰ ਬੋਝ ਜਾਂ ਮਜਬੂਰੀ ਨਾ ਸਮਝਦੇ ਹੋਏ ਆਪਣਾ ਲੋਕਤੰਤਰਿਕ ਕੱਰਤਵ ਸਮਝ ਕੇ ਇਸ ਵਿੱਚ ਹਿੱਸਾ ਪਾਉਣ।ਇਸ ਮੌਕੇ ਚੋਣਕਾਰ ਰਜਿਸਟੇ੍ਸ਼ਨ ਅਫਸਰ 077 ਹਰਜਿੰਦਰ ਸਿੰਘ ਸਹਾਇਕ ਚੋਂਣਕਾਰ ਰਜਿਸਟੇ੍ਸ਼ਨ ਗੁਰਮੀਤ ਸਿੰਘ ,ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਇਲੈਕਸ਼ਨ ਸੈੱਲ ਇੰਚਾਰਜ਼ ਜਸਵੰਤ ਸੈਣੀ,ਸਹਾਇਕ ਇਲੈਕਸ਼ਨ ਸੈੱਲ ਇੰਚਾਰਜ ਸੁਖਚੈਨ ਸਿੰਘ, ਸਵੀਪ ਕੋਆਰਡੀਨੇਟਰ ਦਿਹਾਤੀ ਕਮਲ ਸ਼ਰਮਾ,ਮਹਿੰਦਰ ਸ਼ੈਲੀ,ਮੁੱਖ ਅਧਿਆਪਕ ਚਰਨ ਸਿੰਘ,ਲੈਕ ਉਪਿੰਦਰ ਸਿੰਘ, ਲੈਕ. ਸਤਵਿੰਦਰ ਸਿੰਘ, ਵਰਿੰਦਰ ਸਿੰਘ, ਚੋਣ ਕਾਨੂੰਗੋ ਮੈਡਮ ਗਗਨਦੀਪ, ਅੰਗਰੇਜ਼ ਸਿੰਘ, ਮੈਡਮ ਸ਼ਮਾ, ਪੀਪਲ ਸਿੰਘ, ਚਮਕੋਰ ਸਿੰਘ, ਪੋ੍ਗਰਾਮਰ ਤਿ੍ਲੋਚਨ ਸਿੰਘ, ਮੇਹਰਦੀਪ ਸਿੰਘ ਆਦਿ ਹਾਜ਼ਰ ਸਨ।