ਤੀਰਥ ਸਨੇਰ, ਜ਼ੀਰਾ (ਫਿਰੋਜ਼ਪੁਰ) : ਜ਼ੀਰਾ ਦੇ ਨੇੜਲੇ ਪਿੰਡ ਸਨ੍ਹੇਰ ਵਿਖੇ ਦਿੱਲੀ ਤੋਂ ਫ਼ਤਹਿ ਕਰ ਕੇ ਆਏ ਕਿਸਾਨ ਅਤੇ ਮਜ਼ਦੂਰ ਅੰਦੋਲਨ ਦੀ ਖੁਸ਼ੀ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਸਮੂਹ ਨਗਰ ਨਿਵਾਸੀ ਅਤੇ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨੇਰ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਅਤੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ। ਜਿਸ ਵਿਚ ਰਾਗੀ ਢਾਡੀ ਅਤੇ ਕੀਰਤਨੀ ਜਥਿਆਂ ਨੇ ਹਾਜ਼ਰੀ ਲਵਾਈ ਤੇ ਸੰਗਤਾਂ ਵਾਸਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਜਿਸ 'ਚ ਕਿਸਾਨੀ ਅੰਦੋਲਨ ਵਿਚ ਯੋਗਦਾਨ ਪਾਉਣ ਵਾਲਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਨਮਾਨਿਤ ਹੋਣ ਵਾਲਿਆਂ ਵਿਚ ਗੁਰਮੁੱਖ ਸਿੰਘ, ਸੁਖਮੰਦਰ ਸਿੰਘ, ਗੁਰਸ਼ਰਨ ਸਿੰਘ ਲਾਡੀ, ਜਸਮੇਲ ਸਿੰਘ, ਬੱਬਲ, ਗੁਰਭੇਜ ਸਿੰਘ, ਪਾਲਾ ਸਿੰਘ ਮੀਤ ਪ੍ਰਧਾਨ, ਅੱਛਰ ਸਿੰਘ, ਕੀਪਾ ਸਿੰਘ, ਸਾਬ ਸਿੰਘ, ਰਮਨਦੀਪ ਸਿੰਘ, ਸੁਖਪਾਲ ਸਿੰਘ, ਪੱਪੂ ਸਿੰਘ, ਮੇਜਰ ਸਿੰਘ, ਗੋਰਾ ਸਿੰਘ, ਅਮਨਦੀਪ ਗੋਰ, ਗੁਰਮੇਲ ਸਿੰਘ, ਬਲਵਿੰਦਰ ਕਾਕਾ, ਅਜੈਬ ਸਿੰਘ, ਮੇਜਰ ਸਿੰਘ ਕਿੰਗਰਾ, ਬਾਲ ਸਿੰਘ, ਲਾਲੀ ਬਾਸੀ, ਸੁਖਮੋਲ ਸਿੰਘ ਸੇਖੋਂ, ਜਗਸੀਰ ਸਿੰਘ ਬਾਸੀ, ਵਜੀਰ ਸਿੰਘ ਸਰਾਂ, ਸਤਨਾਮ ਸਿੰਘ, ਜਗਸੀਰ ਸਿੰਘ ਬਾਸੀ, ਕਰਮਜੀਤ ਸਿੰਘ ਸਰਪੰਚ, ਅੰਗਰੇਜ਼ ਸਿੰਘ ਸਰਪੰਚ, ਰਘਬੀਰ ਸਿੰਘ ਸਰਾਂ, ਗੁਰਜੀਤ ਸਿੰਘ ਫੌਜ਼ੀ, ਜਗਜੀਤ ਸਿੰਘ ਮਨੀ ਨੂੰ ਸਨਮਾਨਿਤ ਕੀਤਾ ਗਿਆ।