04
ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਈਪੀਐਫਓ ਪੈਨਸ਼ਨਰਾਂ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫ), ਖੇਤਰੀ ਦਫਤਰ ਬਠਿੰਡਾ ਤੋਂ ਹਰ ਮਹੀਨੇ ਪੈਨਸ਼ਨ ਪ੍ਰਰਾਪਤ ਕਰਨ ਵਾਲੇ ਪੈਨਸ਼ਨਰਾਂ ਕੋਲੋਂ ਡਿਜੀਟਲ ਲਾਈਫ ਸਰਟੀਫਿਕੇਟ/ਜੀਵਨ ਪ੍ਰਮਾਣ ਜਮ੍ਹਾ ਕਰਵਾਉਣਾ ਲਾਜ਼ਮੀ ਹੈ। ਇਸ ਸਬੰਧੀ ਰੀਨਾ ਮੰਡਲ ਖੇਤਰੀ ਪ੍ਰਰਾਵੀਡੈਂਟ ਫੰਡ ਕਮਿਸ਼ਨਰ-1 ਨੇ ਦੱਸਿਆ ਕਿ ਸਾਰੇ ਪੈਨਸ਼ਨਰ ਆਪਣਾ ਜੀਵਨ ਸਰਟੀਫਿਕੇਟ ਬੈਂਕ, ਸੀਐਸਸੀ ਸੈਂਟਰ, ਫੇਸ ਰੀਡਰ ਐਪ ਜਾਂ ਈਪੀਐਫਓ ਦਫ਼ਤਰਾਂ ਵਿੱਚ ਜਮਾਂ੍ਹ ਕਰਵਾ ਸਕਦੇ ਹਨ। ਪੈਨਸ਼ਨਰਾਂ ਦੀ ਸਹੂਲਤ ਲਈ ਡਿਜੀਟਲ ਸਰਟੀਫਿਕੇਟ ਖੇਤਰੀ ਦਫ਼ਤਰ ਬਠਿੰਡਾ ਅਤੇ ਜ਼ਿਲ੍ਹਾ ਦਫ਼ਤਰ ਮੋਗਾ ਅਤੇ ਸੰਗਰੂਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਜਮਾਂ੍ਹ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਈਪੀਐੱਫਓ ਦਾ ਟੀਚਾ ਸੌ ਫੀਸਦੀ ਪ੍ਰਮਾਣਿਤ ਡਿਜੀਟਲ ਸਰਟੀਫਿਕੇਟ ਪ੍ਰਰਾਪਤ ਕਰਨਾ ਹੈ ਅਤੇ ਇਸ ਸਬੰਧੀ ਮਿਤੀ 5 ਦਸੰਬਰ ਨੂੰ ਡੀਡੀਬੀ ਡੀਏਵੀ ਪਬਲਿਕ ਸਕੂਲ ਿਫ਼ਰੋਜ਼ਪੁਰ ਛਾਉਣੀ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਉਨਾਂ੍ਹ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਨਾਲ ਪੀਪੀਓ ਨੰਬਰ, ਆਧਾਰ ਕਾਰਡ ਅਤੇ ਰਜਿਸਟਰਡ ਮੋਬਾਈਲ ਫ਼ੋਨ ਲਿਆ ਕੇ ਇਸ ਕੈਂਪ ਦੌਰਾਨ ਆਪਣੇ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ।