ਗੌਰਵ ਗੌੜ ਜੌਲੀ, ਜ਼ੀਰਾ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਮੋਗਾ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਜ਼ਿਲ਼ਾ ਪੱਧਰੀ ਪੰਜਾਬੀ ਮਾਹ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਵਿੱਚ ਸੁੰਦਰ ਲਿਖਾਈ, ਸਲੋਗਨ ਲੇਖਨ ਤੇ ਕਵਿਤਾ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਮੋਗਾ ਦਵਿੰਦਰ ਸਿੰਘ ਲੋਟੇ, ਸਟੈਨੋ ਤਰਨਜੀਤ ਕੌਰ ਪਹੁੰਚੇ। ਇਸ ਸਮਾਰੋਹ ਵਿੱਚ ਜੱਜ ਸਾਹਿਬਾਨ ਦੀ ਭੁੂਮਿਕਾ ਯੋਗੇਸ਼ ਠਾਕੁਰ, ਮਨਪ੍ਰਰੀਤ ਸਿੰਘ (ਐਜ਼ੂਕੇਸ਼ਨ ਪੋ੍ਵਾਇਡਰ) ਤੇ ਪ੍ਰਦੀਪ ਕੌਰ ਨੇ ਨਿਭਾਈ ਤੇ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਪੋ੍ਗਰਾਮ ਅਫ਼ਸਰਾਂ ਨੇ ਸ਼ਿਰਕਤ ਕੀਤੀ।ਇਸ ਸਮਾਰੋਹ ਵਿੱਚ ਸੁੰਦਰ ਲਿਖਾਈ ਮੁਕਾਬਲੇ ਵਿੱਚ ਪਹਿਲਾ ਸਥਾਨ ਅਰਸ਼ਦੀਪ ਕੌਰ ਜਲਾਲਾਬਾਦ, ਦੁਸਰਾ ਸਥਾਨ ਮਨਪ੍ਰਰੀਤ ਕੌਰ ਭਿੰਡਰ ਕਲਾਂ, ਤੀਸਰਾ ਸਥਾਨ ਹਰਮਨ ਸੰਧੂ ਲਾਲਾ ਲਾਜਪਤਰਾਏ ਨਰਸਿੰਗ ਕਲਾਸ ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਤਮੰਨਾ ਅਰੌੜਾ ਯੂਨਿਕ ਪਬਲਿਕ ਸਕੂਲ, ਦੂਸਰਾ ਸਥਾਨ ਅਨਮੋਲਪ੍ਰਰੀਤ ਸਿੰਘ ਜਲਾਲਾਬਾਦ ਸਕੂਲ ਅਤੇ ਤੀਸਰਾ ਸਥਾਨ ਸਿਮਰਨਜੀਤ ਕੌਰ ਭਿੰਡਰਕਲਾਂ ਸਕੂਲ, ਸਲੋਗਨ ਮੁਕਬਲਾਂ ਵਿੱਚ ਪਹਿਲਾ ਸਥਾਨ ਲਵਪ੍ਰਰੀਤ ਕੌਰ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਦੂਸਰਾ ਸਥਾਨ ਸਿਮਰਨਜੀਤ ਕੌਰ ਭਿੰਡਰਕਲਾਂ ਸਕੂਲ ਅਤੇ ਤੀਸਰਾ ਸਥਾਨ ਪਰਨੀਤ ਕੌਰ ਸੰਤ ਬਾਬਾ ਭਾਗ ਸਿੰਘ ਸਕੂਲ ਨੇ ਪ੍ਰਰਾਪਤ ਕੀਤਾ ।ਇਸ ਸਮੇਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਮੋਗਾ ਦਵਿੰਦਰ ਸਿੰਘ ਲੋਟੇ ਨੇ ਪੰਜਾਬੀ ਮਾਂ ਬੋਲੀ ਨਾਲ ਬੱਚਿਆਂ ਨੂੰ ਜੁੜਨ ਲਈ ਪੇ੍ਰਿਤ ਕੀਤਾ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ,ਐੱਮਡੀ ਰਣਜੀਤ ਕੌਰ ਸੰਧੂ ਅਤੇ ਪਿੰ੍ਸੀਪਲ ਰਮਨਜੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਜੱਜ ਸਹਿਬਾਨਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਵਿਸ਼ੇਸ ਸਨਮਾਨਾਂ ਨਾਲ ਨਿਵਾਜਿਆ । ਉਹਨਾਂ ਨੇ ਕਿਹਾ ਕੇ ਮਾ ਬੋਲੀ ਪੰਜਾਬੀ ਦੀ ਸਰਵਉੱਚਤਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਜਿੱਥੇ ਹਰ ਵਿਦਿਆਰਥੀ ਨੂੰ ਪੰਜਾਬੀ ਪੜ੍ਹਨ ਪ੍ਰਫੁੱਲਿਤ ਕਰਨ 'ਤੇ ਜ਼ੋਰ ਦੇਣ ਲਈ ਪੇ੍ਰਿਆ। ਇਸ ਸਮੇਂ ਪੋ੍ਗਰਾਮ ਅਫਸਰ ਅਮੀਰ ਸਿੰਘ, ਸੁਰਿੰਦਰ ਕੌਰ , ਯਾਦਵਿੰਦਰ ਸਿੰਘ, ਮਹੇਸ਼ ਕੁਮਾਰ,ਜਸਪਾਲ ਸਿੰਘ,ਜਗਦੀਪ ਸਿੰਘ, ਪੂਜਾ ਸ਼ਰਮਾ, ਰਾਜਪ੍ਰਰੀਤ ਕੌਰ, ਵਰਿਪਾਲ ਕੌਰ, ਹਰਿੰਦਰ ਕੌਰ, ਗੁਰਚਰਨ ਸਿੰਘ, ਗੁਰਜੀਤ ਕੌਰ, ਨਿਰਮਲ ਕੌਰ, ਜਸਕਰਨਦੀਪ ਕੌਰ, ਨਵਜੋਤ ਸਿੰਗ, ਪ੍ਰਦੀਪ ਕੁਮਾਰ, ਦਵਿੰਦਰ ਸਿੰਘ, ਅਮਰਬੀਰ ਸਿੰਘ ਆਦਿ ਹਾਜ਼ਰ ਸਨ ।