ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕਾਂਗਰਸ,ਪੰਜਾਬ ਲੋਕ ਕਾਂਗਰਸ, ਅਕਾਲੀ ਤੇ ਭਾਜਪਾ ਪਾਰਟੀਆਂ ਨੂੰ ਮੰਗਲਵਾਰ ਦਾ ਦਿਨ ਉਸ ਵੇਲੇ ਵੱਡਾ ਝਟਕਾ ਦੇ ਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਮੇਜਰ ਹਰਮਿੰਦਰ ਸਿੰਘ ਭੁੱਲਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਅਕਾਲੀ ਅਤੇ ਭਾਜਪਾਈਆਂ ਨਾਲ ਸਬੰਧਤ ਇਲਾਕੇ ਦੀ ਇਕਵੰਜਾ ਮੈਂਬਰੀ ਕਮੇਟੀ ਨੇ ਵੀ ਰਣਬੀਰ ਭੁੱਲਰ ਦੇ ਹੱਕ ਵਿਚ ਝਾੜੂ ਫੜ ਲਿਆ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਗਿੱਲ ਤੇ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਆਪ ਉਮੀਦਵਾਰ ਰਣਬੀਰ ਸਿੰਘ ਭੁੱਲਰ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਕਾਂਗਰਸ ਦੇ ਸਾਬਕਾ ਜ਼ਿਲ੍ਹਾਂ ਪ੍ਰਧਾਨ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਮੇਜਰ ਹਰਮਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਕਾਰਜ ਕਾਲ ਦੌਰਾਨ ਫਿਰੋਜ਼ਪੁਰ ਹਲਕੇ ’ਚ ਜੰਗਲ ਰਾਜ ਬਣਿਆ ਰਿਹਾ। ਜਿਸ ਤੋਂ ਲੋਕ ਅੱਕ ਚੁੱਕੇ ਹਨ ਤੇ ਬਦਲਾਅ ਲਿਆਉਣ ਲਈ ਮੈਦਾਨ ਵਿਚ ਨਿੱਤਰ ਰਹੇ ਹਨ। ਉਨ੍ਹਾਂ ਕਿਹਾ ਕਿ 51 ਮੈਂਬਰੀ ਕਮੇਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ ਨਾਲ ਚਟਾਨ ਵਾਂਗ ਖੜੀ ਹੈ ਤੇ ਲੋਕਾਂ ਦੀ ਸੇਵਾ ’ਚ ਪਹਿਲਾਂ ਵਾਂਗ ਹਾਜ਼ਰ ਰਹੇਗੀ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਸਾਡੀ ਪਾਰਟੀ ਦੀ ਨੀਅਤ ਅਤੇ ਨੀਤੀਆਂ ਸਾਫ਼ ਹਨ, ਜਿਸ ਕਰਕੇ ਲੋਕ ਸਾਡੇ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਿਲਆਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਕਿੱਕਰ ਸਿੰਘ ਕੁਤਬੇਵਾਲਾ,ਗੁਰਜੀਤ ਸਿੰਘ ਚੀਮਾਂ, ਚਰਨਦੀਪ ਸਿੰਘ ਬੱਗੇਵਾਲਾ, ਜਸਬੀਰ ਸਿੰਘ ਬੱਗੇਵਾਲਾ, ਗਗਨਦੀਪ ਸਿੰਘ ਗੋਬਿੰਦ ਨਗਰ, ਸਰਵਨ ਸਿੰਘ ਇਲਮੇਵਾਲਾ, ਸੁਖਦੇਵ ਸਿੰਘ ਭੱਦਰੂ, ਕੁਲਵਿੰਦਰ ਸਿੰਘ ਕੁਤਬੇਵਾਲਾ, ਗੁਰਜੀਤ ਸਿੰਘ ਗੁਰਦਿੱਤੀ ਵਾਲਾ, ਗੁਰਪ੍ਰੀਤ ਸਿੰਘ ਫਰੀਦੇਵਾਲਾ, ਸੁਖਦੇਵ ਸਿੰਘ, ਜੱਜਬੀਰ ਸਿੰਘ, ਹਰਜਿੰਦਰ ਸਿੰਘ ਅੱਕੂਵਾਲਾ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਜੁਗਰਾਜ ਸਿੰਘ, ਦਰਸ਼ਨ ਸਿੰਘ, ਮੋਹਣ ਸਿੰਘ, ਸਵਰਨ ਸਿੰਘ ਕਮਾਲੇ ਵਾਲਾ, ਮਲਕੀਤ ਸਿੰਘ, ਸੈਦੇ ਕੇ, ਤਰਲੋਕ ਸਿੰਘ ਬੋਰਾਂਵਾਲੀ, ਡਾ. ਜਸਵਿੰਦਰ ਸਿੰਘ ਆਰਿਫ ਕੇ, ਡਾ. ਪੁਸ਼ਵਿੰਦਰ ਸਿੰਘ ਕਮਰੇਵਾਲਾ, ਬਾਜ ਸਿੰਘ, ਪ੍ਰਗਟ ਸਿੰਘ, ਮੇਜਰ ਹਰਿੰਦਰ ਸਿੰਘ ਭੁੱਲਰ, ਅੰਗਰੇਜ ਸਿੰਘ ਮਿੰਟੂ ਦੁਲਚੀ ਕੇ, ਕੈਪਟਨ ਪਿਆਰਾ ਸਿੰਘ, ਬੋਹੜ ਸਿੰਘ, ਬਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਜਿਨ੍ਹਾਂ ਦੁਆਰਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ ਦਾ ਪੂਰਨ ਸਮੱਰਥਨ ਦੇਣ ਦਾ ਐਲਾਨ ਕੀਤਾ ਗਿਆ।