ਰਵੀ ਮੌਂਗਾ, ਗੁਰੂਹਰਸਹਾਏ
ਪਿੰਡ ਮੋਹਨ ਕੇ ਹਿਠਾੜ ਵਿਖੇ ਬਾਬਾ ਮਾਹਗਾਂ ਸਿੰਘ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੇਲਾ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਗੱਦੀ ਨਸ਼ੀਨ ਬਾਬਾ ਭਜਨ ਦਾਸ ਨੇ ਦੱਸਿਆ ਕਿ ਬਾਬਾ ਮਾਹਗਾ ਸਿੰਘ ਦੀ ਯਾਦ ਵਿੱਚ ਮੇਲਾ ਲਗਾਇਆ ਜਾਂਦਾ ਹੈ। ਇਸ ਮੇਲੇ ਦੌਰਾਨ ਦੂਰ ਦੂਰ ਤੋਂ ਬਾਬਾ ਜੀ ਦੇ ਭਗਤ ਆ ਕੇ ਮੱਥਾ ਟੇਕਦੇ ਹਨ ਤੇ ਆਸ਼ੀਰਵਾਦ ਪ੍ਰਰਾਪਤ ਕਰਦੇ ਹਨ ।ਇਸ ਮੇਲੇ ਦੌਰਾਨ ਸੰਗਤਾਂ ਦੇ ਮਨੋਰੰਜਨ ਲਈ ਮਸ਼ਹੂਰ ਪੰਜਾਬੀ ਗਾਇਕ ਕੰਠ ਕਲੇਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਆਪਣੇ ਗੀਤਾਂ ਨਾਲ ਰੰਗ ਬੰਨਿਆ। ਇਸ ਮੌਕੇ ਕੰਠ ਕਲੇਰ ਦੇ ਗਾਏ ਗੀਤ ''ਇੱਕ ਮੇਰਾ ਦਿਲ ਇੱਕ ਮੇਰੇ ਨੈਣ ਦੋਨੋ ਰਹਿਣ ਡੂਲਦੇ- ਇੱਕ ਤੇਰਾ ਪਿੰਡ ਇੱਕ ਤੇਰਾ ਨਾਂ ਦੋਨੋ ਨਹੀਂ ਭੂਲਦੇ'' ਤੇ ਪੰ੍ਸਸਕਾਂ ਨੇ ਖੂਬ ਅਨੰਦ ਮਾਣਿਆ।।ਇਸ ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਰਾਪਤ ਕੀਤਾ। ਮੇਲੇ ਦੌਰਾਨ ਗੁਰੂ ਜੀ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੇਲੇ ਨੂੰ ਸਫਲ ਬਨਾਉਣ ਲਈ ਬਾਬਾ ਭਜਨ ਦਾਸ ਮੇਲਾ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋਂ ਪੂਰੀ ਜ਼ਿੰਮੇਦਾਰੀ ਨਿਭਾਈ ਗਈ। ਇਸ ਮੌਕੇ ਓਮ ਪ੍ਰਕਾਸ਼ ਪ੍ਰਧਾਨ ਮੇਲਾ ਕਮੇਟੀ, ਮਾਸ਼ਟਰ ਵਿਸ਼ੂ ਬਾਜੇ ਕੇ, ਜਗਦੀਸ਼ ਜੋਸਨ, ਕਮੇਟੀ ਮੈਂਬਰ, ਜੱਜ ਜੋਸਨ, ਜਸਵੰਤ ਸਿੰਘ, ਸ਼ੁਭਾਸ਼ ਮੈਂਬਰ, ਸੁਖਦੇਵ ਆਦਿ ਪ੍ਰਬੰਧਕ ਹਾਜ਼ਰ ਸਨ।