ਸਟਾਫ ਰਿਪੋਰਟਰ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਿਫ਼ਰੋਜ਼ਪੁਰ ਦੇ ਚੇਅਰਮੈਨ ਨਿਰਮਲ ਸਿੰਘ ਿਢੱਲੋਂ ਦੀ ਅਗਵਾਈ ਅਤੇ ਡਾ. ਸੰਗੀਤਾ, ਪਿੰ੍ਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਕਾਲਜ ਲਗਾਤਾਰ ਤਰੱਕੀ ਦੀਆਂ ਲੀਹਾਂ ਤੇ ਅੱਗੇ ਵੱਧ ਰਿਹਾ ਹੈ। ਇਸੇ ਲੜੀ ਵਿੱਚ ਹੋਮ ਸਾਇੰਸ ਵਿਭਾਗ ਅਤੇ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਵੱਲੋਂ ਸ਼ਸੋਲਜੀ ਵਿਭਾਗ ਦੇ ਵਿਦਿਆਰਥੀਆਂ ਲਈ ਸਟੂਡੈਂਟ ਐਨਰਿਚਮੈਂਟ ਪੋ੍ਗਰਾਮ ਤਹਿਤ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸ਼ਾਪ ਵਿੱਚ ਡਾ. ਵੰਦਨਾ ਗੁਪਤਾ ਅਤੇ ਕਮਲਦੀਪ, ਮੁਖੀ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਨਿਊਟ੍ਰੀਸ਼ੀਅਸ ਕੁਕੀਜ਼ (ਬਿਸਕੁਟ) ਬਣਾਉਣੇ ਸਿਖਾਏ ਗਏ । ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਵਿੱਚ ਪੜ੍ਹਾਈ ਤੋਂ ਇਲਾਵਾਂ ਰਚਨਾਤਮਕ ਸਕਿੱਲ ਪੈਦਾ ਕਰਨਾ ਸੀ। ਜਿਸ ਨਾਲ ਉਹ ਆਤਮ-ਨਿਰਭਰ ਬਣ ਸਕਦੇ ਹਨ । ਸ਼ਸੋਲਜੀ ਵਿਭਾਗ ਦੇ ਮੁਖੀ ਮੈਡਮ ਬਲਜਿੰਦਰ ਕੌਰ ਨੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਘੱਟ ਤੋਂ ਘੱਟ ਖਰਚ ਕਰਕੇ ਪੌਸ਼ਟਿਕ ਬੇਕਰੀ ਆਈਟਮ ਬਣਾ ਸਕਦੇ ਹਨ। ਇਹ ਅਜਿਹੇ ਕਿੱਤਾ ਮੁਖੀ ਕੋਰਸ ਹਨ ਜਿਸ ਨਾਲ ਵਿਦਿਆਰਥੀ ਆਪਣੇ ਛੋਟੇ-ਛੋਟੇ ਬਿਜਨਸ ਸ਼ੁਰੂ ਕਰਕੇ ਆਰਥਿਕ ਤੌਰ 'ਤੇ ਸੰਪੰਨ ਹੋ ਸਕਦੇ ਹਨ। ਵਿਦਿਆਰਥੀਆਂ ਨੇ ਇਸ ਵਰਕਸ਼ਾਪ ਦਾ ਬਹੁਤ ਆਨੰਦ ਮਾਣਿਆ ਅਤੇ ਪਿੰ੍ਸੀਪਲ ਨੇ ਵੀ ਵਿਦਿਆਰਥੀਆਂ ਨੂੰ ਇਸ ਐਕਟੀਵਿਟੀ ਲਈ ਬਹੁਤ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸ ਤਰਾਂ੍ਹ ਦੀਆਂ ਵਰਕਸ਼ਾਪ ਕਰਨ ਲਈ ਉਤਸ਼ਾਹਿਤ ਕੀਤਾ । ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਿਢੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।