ਸਟਾਫ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ 8 ਮੋਬਾਇਲ ਫੋਨ ਅਤੇ 61 ਪੁੜੀਆਂ ਜਰਦਾ (ਤੰਬਾਕੂ) ਬਰਾਮਦ ਕਰਕੇ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਕੈਦੀ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ 42, 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 3471 ਰਾਹੀਂ ਕਸ਼ਮੀਰ ਚੰਦ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 1 ਫਰਵਰੀ 2023 ਨੂੰ ਕਰੀਬ ਸਾਢੇ 7 ਵਜੇ ਸ਼ਾਮ ਨੂੰ ਉਹ ਕੇਂਦਰੀ ਜੇਲ੍ਹ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਲੰਗਰ ਬੈਰਕ ਦਾ ਚੱਕਰ ਲਗਾਇਆ ਤਾਂ ਸ਼ੱਕ ਪੈਣ 'ਤੇ ਕੈਦੀ ਗੁਰਪ੍ਰਰੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਭੜਾਣਾ ਹਾਲ ਭੱਠਾ ਰਾਜਵੀਰ ਬਹਿਕ ਗੁੱਜਰਾਂ ਦੀ ਤਲਾਸ਼ੀ ਲਈ ਗਈ ਤੇ ਤਲਾਸ਼ੀ ਦੌਰਾਨ ਇਸ ਕੋਲੋਂ 1 ਮੋਬਾਇਲ ਫੋਨ ਟੱਚ ਸਕਰੀਨ ਬਿਨ੍ਹਾ ਸਿੰਮ ਕਾਰਡ ਬਰਾਮਦ ਹੋਇਆ। ਹੌਲਦਾਰ ਮਨਦੀਪ ਕੁਮਾਰ ਨੇ ਦੱਸਿਆ ਕਿ ਪੱਤਰ ਨੰਬਰ 3467 ਅਤੇ 3476 ਰਾਹੀਂ ਗੁਰਤੇਜ ਸਿੰਘ, ਨਿਰਮਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 2 ਫਰਵਰੀ 2023 ਦੀ ਲੰਗਰ ਦੀ ਬੈਰਕ ਨੰਬਰ 3 ਕਿਲੋਂ ਇਕ ਪੈਕੇਟ ਬਰਾਮਦ ਹੋਇਆ, ਜਿਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਇਸ ਵਿਚੋਂ 61 ਪੂੜੀਆਂ ਤੰਬਾਕੂ (ਜਰਦਾ) ਬਰਾਮਦ ਹੋਇਆ। ਮਿਤੀ 2 ਫਰਵਰੀ 2023 ਨੂੰ ਬਲਾਕ ਨੰਬਰ 2 ਤੇ ਬਲਾਕ ਨੰਬਰ 3 ਦੀ ਪੇ੍ਡ ਦੌਰਾਨ ਸਾਰੇ ਅਹਾਤਿਆਂ ਦੇ ਬਾਹਰ ਕੱਢੇ ਸਮਾਨ ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੌਰਾਨ 4 ਮੋਬਾਇਲ ਸੈਮਸੰਗ ਕੀਪੈਡ ਬਿਨ੍ਹਾ ਬੈਟਰੀ ਤੇ ਬਿਨ੍ਹਾ ਸਿੰਮ ਕਾਰਡ, ਦੋ ਮੋਬਾਇਲ ਫੋਨ ਸੈਮਸੰਗ ਕੀਪੈਡ ਬਿਨ੍ਹਾ ਬੈਟਰੀ ਸਿੰਮ ਕਾਰਡ ਅਤੇ ਇਕ ਮੋਬਾਇਲ ਫੋਨ ਵੀਵੋ ਟੱਚ ਸਕਰੀਨ (ਜੋ ਕਿ ਟੁੱਟਿਆ ਹੋਇਆ ਹੈ) ਬਿਨ੍ਹਾ ਸਿੰਮ ਕਾਰਡ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਉਕਤ ਕੈਦੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।