ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ
ਵਧੀਕ ਜ਼ਿਲ੍ਹਾ ਚੋਣ ਅਫਸਰ ਅਮਿਤ ਮਹਾਜਨ ਵੱਲੋਂ ਜ਼ਿਲ੍ਹੇ ਵਿਚ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ/ਪ੍ਰਬੰਧਾਂ ਨੂੰ ਲੈ ਕੇ ਸਮੂਹ ਰਿਟਰਨਿੰਗ ਅਫਸਰਾਂ, ਲਾਇਨਜ ਅਫਸਰਾਂ ਅਤੇ ਨੋਡਲ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਦੌਰਾਨ ਉਨਾਂ੍ਹ ਸਮੂਹ ਅਫਸਰਾਂ ਨੂੰ ਕਿਹਾ ਕਿ ਸਮੂਹ ਅਫਸਰ ਆਪਸੀ ਤਾਲਮੇਲ ਬਣਾ ਕੇ ਰੱਖਣ ਅਤੇ ਚੋਣਾਂ ਤੋਂ ਪਹਿਲਾਂ ਹੀ ਸਾਰੇ ਪ੍ਰਬੰਧ ਮੁਕੰਮਲ ਰੱਖਣ। ਉਨਾਂ੍ਹ ਇਸ ਦੌਰਾਨ ਟਰੇਨਿੰਗ ਮੈਨਜਮੈਂਟ, ਪੋਿਲੰਗ ਮਟੀਰੀਅਲ, ਸਟ੍ਾਂਗ ਰੂਮਾਂ, ਐਕਸਪੇਂਡੀਚਰ ਮੋਨੀਟਰਿੰਗ, ਸੀ-ਵਿਜਲ ਸਮੇਤ ਰੋਜਾਨਾਂ ਦੀਆਂ ਰਿਪੋਰਟਾ ਆਦਿ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਨੇ ਚੋਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੱਸਿਆ ਕਿ ਵਿਧਾਨ ਸਭਾ ਚੋਣਾਂ 14 ਫ਼ਰਵਰੀ ਨੂੰ ਹੋਣਗੀਆਂ, ਜਿਨਾਂ੍ਹ ਦੇ ਨਤੀਜੇ 10 ਮਾਰਚ ਨੂੰ ਘੋਸ਼ਿਤ ਕੀਤੇ ਜਾਣਗੇ। ਉਨਾਂ੍ਹ ਦੱਸਿਆ ਕਿ ਨਾਮਜ਼ਦਗੀ ਪੱਤਰ 21 ਜਨਵਰੀ ਨੂੰ ਭਰਨੇ ਸ਼ੁਰੂ ਹੋਣਗੇ, ਜੋ ਕਿ 28 ਜਨਵਰੀ ਤੱਕ ਭਰੇ ਜਾਣਗੇ। 29 ਜਨਵਰੀ ਨੂੰ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ ਹੋਵੇਗੀ ਤੇ 31 ਜਨਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨਾਂ੍ਹ ਦੱਸਿਆ ਕਿ ਜ਼ਿਲ੍ਹੇ ਅੰਦਰ ਪੈਂਦੇ 04 ਵਿਧਾਨ ਸਭਾ ਹਲਕਿਆਂ (75 ਜ਼ੀਰਾ, 76 ਫਿਰੋਜ਼ਪੁਰ ਦਿਹਾਤੀ, 77 ਫਿਰੋਜ਼ਪੁਰ ਸ਼ਹਿਰੀ, 78 ਗੁਰੂਹਰਸਹਾਏ) ਲਈ ਕੁੱਲ 902 ਪੋਿਲੰਗ ਸਟੇਸ਼ਨ ਹਨ। ਵੋਟਾਂ ਦੀ ਸਰਸਰੀ ਸੁਧਾਈ 5 ਜਨਵਰੀ ਤੋਂ ਬਾਅਦ ਜ਼ਿਲ੍ਹੇ ਅੰਦਰ ਕੁੱਲ 714685 ਵੋਟਰ ਹਨ, ਜਿਨਾਂ੍ਹ 'ਚੋਂ 375845 ਮਰਦ, 338825 ਅੌਰਤਾਂ ਅਤੇ ਥਰਡ ਜੈਂਡਰ 15 ਹਨ। ਇਸ ਤੋਂ ਇਲਾਵਾ 2832 ਸਰਵਿਸ ਵੋਟਰ ਹਨ, ਜਿਨਾਂ੍ਹ ਵਿਚੋਂ 2805 ਮਰਦ, 27 ਅੌਰਤਾਂ ਸ਼ਾਮਲ ਹਨ।ਇਸ ਮੌਕੇ ਐੱਸਡੀਐੱਮ ਫਿਰੋਜ਼ਪੁਰ ਓਮ ਪ੍ਰਕਾਸ਼, ਐੱਸਡੀਐੱਮ ਜ਼ੀਰਾ ਸੂਬਾ ਸਿੰਘ, ਐੱਸਡੀਐੱਮ ਗੁਰੂਹਰਸਹਾਏ ਬਬਨਦੀਪ ਸਿੰਘ ਅਤੇ ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼ ਸਮੇਤ ਸਮੂਹ ਲਾਇਜਨ ਅਤੇ ਨੋਡਲ ਅਫਸਰ ਮੌਜ਼ੂਦ ਸਨ।