ਪੱਤਰ ਪੇ੍ਰਰਕ, ਤਲਵੰਡੀ ਭਾਈ (ਫਿਰੋਜ਼ਪੁਰ) : ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜ਼ਨੀਸ਼ ਦਹੀਆ ਦੇ ਦਿਸਾ-ਨਿਰਦੇਸਾਂ ਹੇਠ ਬਲਾਕ ਘੱਲ ਖੁਰਦ ਅਧੀਨ ਪੈਂਦੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਦੀਆਂ ਬੋਲੀਆਂ ਦਾ ਕੰਮ ਬਹੁਤ ਵਧੀਆ ਅਤੇ ਪਾਰਦਰਸੀ ਢੰਗ ਨਾਲ ਚੱਲ ਰਿਹਾ ਹੈ ਅਤੇ ਇਸੇ ਕੜੀ ਤਹਿਤ ਪਿੰਡ ਵਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ, ਰਜਿੰਦਰ ਕੁਮਾਰ ਪੰਚਾਇਤ ਅਫਸਰ, ਰਾਜ ਸਿੰਘ ਪਟਵਾਰੀ, ਬਲਵਿੰਦਰ ਸਿੰਘ ਪੰਚਾਇਤ ਸਕੱਤਰ, ਸਰਪੰਚ ਇਕਬਾਲ ਸਿੰਘ ਪੰਚਾਇਤ ਮੈਂਬਰਾਂ ਅਤੇ ਨਗਰ ਨਿਵਾਸੀਆਂ ਦੀ ਹਾਜ਼ਰੀ 'ਚ ਸ਼ੁਰੂ ਕਰਵਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਬੀਡੀਪੀਓ ਵਿਪਨ ਕੁਮਾਰ ਵੀ ਹਾਜ਼ਰ ਰਹੇ। ਪੰਚਾਇਤ ਸਕੱਤਰ ਬਲਵਿੰਦਰ ਸਿੰਘ ਵੱਲੋਂ ਬੋਲੀ ਸਬੰਧੀ ਸ਼ਰਤਾਂ ਦੱਸੀਆਂ ਅਤੇ ਵਿਭਾਗ ਵਲੋਂ ਪਿਛਲੇ ਸਾਲ ਬੋਲੀ ਦੇ ਰੇਟ ਦੱਸ ਬੋਲੀ ਦੀ ਸ਼ੁਰੂਆਤ ਕਰਵਾਈ, ਜਿਸ 'ਚ ਪੰਚਾਇਤ ਨੂੰ ਸਾਲ 2022-23 ਲਈ 9,90,000 ਰੁਪਏ ਪ੍ਰਰਾਪਤ ਹੋਏ, ਜੋ ਸਾਲ 2020-21 'ਚ ਇਸ ਜਮੀਨ ਤੋਂ 6,61,000 ਰੁਪਏ ਪ੍ਰਰਾਪਤ ਹੋਏ ਸਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਰਿਕਾਰਡ 50 ਫੀਸਦੀ ਵਾਧਾ ਦਰਜ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਬੀਡੀਪੀਓ ਵਿਪਨ ਕੁਮਾਰ ਨੇ ਦੱਸਿਆ ਕਿ ਸ਼ਾਮਲਾਟ ਜ਼ਮੀਨ ਦੀਆਂ ਬੋਲੀਆਂ 'ਚ ਪਿਛਲੇ ਸਾਲ ਦੇ ਮੁਕਾਬਲੇ ਪਿੰਡਾਂ 'ਚ ਵਾਧਾ ਹੋ ਰਿਹਾ ਹੈ। ਇਹ ਵਾਧਾ 10-40 ਫੀਸਦੀ ਤਕ ਅਤੇ ਕਈ ਪਿੰਡਾਂ 'ਚ ਇਸ ਤੋਂ ਵੀ ਵੱਧ ਹੋ ਰਿਹਾ ਹੈ। ਇਸ ਪਿੰਡ 'ਚ ਵਾਧਾ 50 ਫੀਸਦੀ ਹੋਇਆ ਹੈ, ਜਿਸ ਦਾ ਸਿਹਰਾ ਹਲਕਾ ਵਿਧਾਇਕ ਰਜ਼ਨੀਸ਼ ਦਹੀਆ ਨੂੰ ਜਾਂਦਾ ਹੈ, ਜੋ ਪਿੰਡਾਂ 'ਚ ਸ਼ਾਮਲਾਟ ਜ਼ਮੀਨਾਂ ਦੀਆਂ ਬੋਲੀਆਂ ਪਾਰਦਰਸੀ ਢੰਗ ਨਾਲ ਕਰਵਾਉਣ ਲਈ ਖਾਸ ਦਿਲਚਸਪੀ ਲੈ ਰਹੇ ਹਨ। ਇਸ ਮੌਕੇ ਇਕਬਾਲ ਸਿੰਘ ਸਰਪੰਚ, ਕੇਵਲ ਸਿੰਘ ਸਾਬਕਾ ਸਰਪੰਚ, ਰਣਜੀਤ ਕੌਰ ਪੰਚ, ਕਰਮਜੀਤ ਕੌਰ ਪੰਚ, ਬਲਵਿੰਦਰ ਸਿੰਘ ਜੀਓਜੀ ਵੀ ਹਾਜ਼ਰ ਸਨ।