ਰਜੀਵ ਅਹੂਜਾ, ਮੱਖੂ (ਫਿਰੋਜ਼ਪੁਰ) : ਥਾਣਾ ਮੱਖੂ ਦੇ ਅਧੀਨ ਆਉਂਦੇ ਪਿੰਡ ਖੰਨਾ ਵਿਖੇ ਰਾਹ ਵਾਹੁਣ ਨੂੰ ਲੈ ਕੇ ਵਿਅਕਤੀ ਨਾਲ ਗਾਲੀ ਗਲੋਚ ਕਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਪੁਲਿਸ ਨੇ 6 ਵਿਅਕਤੀਆਂ ਸਮੇਤ 5 ਹੋਰ ਨਾਮਜ਼ਦ ਅੌਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਗੁਰਪ੍ਰਰੀਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਚੱਕ ਖੰਨਾ ਨੇ ਦੱਸਿਆ ਕਿ ਉਸ ਦੀ ਮਾਲਕੀ ਜ਼ਮੀਨ ਪਿੰਡ ਖੰਨਾ ਵਿਚ ਹੈ ਤੇ ਇਸ ਜ਼ਮੀਨ ਨੂੰ ਸਰਕਾਰੀ ਰਾਹ ਜਾਂਦਾ ਹੈ, ਜਿਸ ਦੀ ਉਸ ਦਾ ਪਰਿਵਾਰ ਵਰਤੋਂ ਕਰਦਾ ਸੀ। ਮਿਤੀ 10 ਜਨਵਰੀ 2022 ਨੂੰ ਮੁਲਜ਼ਮ ਬੁੱਢਾ ਸਿੰਘ ਪੁੱਤਰ ਪੂਰਨ ਸਿੰਘ, ਸੁਖਦੇਵ ਸਿੰਘ ਪੁੱਤਰ ਚਮਕੌਰ ਸਿੰਘ, ਜੱਜ ਸਿੰਘ ਪੁੱਤਰ ਬੁੱਢਾ ਸਿੰਘ, ਚਮਕੌਰ ਸਿੰਘ ਪੁੱਤਰ ਬੁੱਢਾ ਸਿੰਘ, ਹਰਮੇਸ਼ ਸਿੰਘ, ਕੁਲਵੰਤ ਸਿੰਘ ਪੁੱਤਰ ਪੂਰਨ ਸਿੰਘ ਨੇ ਰਾਹ ਕਹੀ ਨਾਲ ਗੋਢ ਕੇ ਆਪਣੀ ਜ਼ਮੀਨ ਵਿਚ ਰਲਾ ਲਿਆ ਹੈ, ਜਿਸ ਕਰਕੇ ਉਸ ਦੇ ਪਰਿਵਾਰ ਦੀ ਆਵਾਜਾਈ ਬੰਦ ਹੋ ਗਈ ਹੈ, ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਜਦ ਉਸ ਵੱਲੋਂ ਮੁਲਜ਼ਮਾਂ ਨੂੰ ਰਾਹ ਵਾਹੁਣ ਬਾਰੇ ਪੁੱਿਛਆ ਤਾਂ ਮੁਲਜ਼ਮ ਨੇ ਗਾਲੀ ਗਲੋਚ ਕਰਨ ਲੱਗ ਪਏ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ। ਇਸ ਸਬੰਧੀ ਉਸ ਨੇ ਇਕ ਦਰਖਾਸਤ ਮਾਲ ਮਹਿਕਮਾ ਨੂੰ ਦਿੱਤੀ ਹੈ, ਜਿਨ੍ਹਾਂ ਨੇ ਮੌਕੇ ਵੇਖ ਕੇ ਇਹ ਰਾਹ ਚੱਲਦਾ ਹੋਣ ਦੀ ਰਿਪੋਰਟ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਅੱੈਸਆਈ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਮੁਲਜ਼ਮਾਂ ਸਮੇਤ 5 ਹੋਰ ਨਾਮਜ਼ਦ ਅੌਰਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।