ਤੇਜਿੰਦਰਪਾਲ ਸਿੰਘ ਖ਼ਾਲਸਾ, ਫ਼ਾਜ਼ਿਲਕਾ : ਪੰਜਾਬ ਅਤੇ ਪੰਜਾਬੀਆਂ ਨੂੰ ਜਦੋਂ ਵੀ ਆਪ ਦੇ ਹੱਕਾਂ ਲਈ ਸਰਕਾਰਾਂ ਦੇ ਕੰਨਾਂ 'ਚ ਆਵਾਜ਼ ਪਹੁੰਚਾਣੀ ਪੈਂਦੀ ਹੈ ਉਹ ਉਨਾਂ੍ਹ ਨੂੰ ਸੰਘਰਸ਼ ਦੇ ਰਾਹ ਤੇ ਤੁਰਨਾ ਪੈਂਦਾ ਹੈ ਪਿਛਲੇ ਸਮਿਆਂ 'ਚ ਸੰਘਰਸ਼ ਤੋਂ ਬਿਨਾਂ ਕਦੇ ਵੀ ਪੰਜਾਬੀਆਂ ਦੀ ਗੱਲ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਚਾਹੇ ਉਹ ਤਿੰਨ ਕਾਲੇ ਕਾਨੂੰਨ ਹੋਣ ਚਾਹੇ ਕਰਨਾਲ ਦੇ ਕਿਸਾਨਾਂ ਤੇ ਦਰਜ ਮੁਕੱਦਮੇ ਵਾਪਸ ਹੋਣ ਦੀ ਗੱਲ ਹੋਵੇ ਸਰਕਾਰ ਕੋਲੋਂ ਆਪਣੇ ਹੱਕ ਮੰਗਣ ਲਈ ਕਿਸਾਨਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈਂਦਾ ਹੈ। ਕਿਸਾਨਾਂ ਦੀਆਂ ਜ਼ਿਲ੍ਹੇ ਫਾਜ਼ਿਲਕਾ ਦੀਆਂ ਦਰਪੇਸ਼ ਮੁਸ਼ਕਲਾਂ ਦੀ ਪੂਰਤੀ ਲਈ 2 ਜੂਨ ਤੋਂ ਚੱਲ ਰਿਹਾ ਧਰਨਾ ਹੁਣ ਮਰਨ ਵਰਤ 'ਚ ਤਬਦੀਲ ਹੋ ਗਿਆ ਹੈ ਕਿਸਾਨ ਲਖਵਿੰਦਰ ਸਿੰਘ ਪਿੰਡ ਜੰਡਵਾਲਾ ਭੀਮੇਸ਼ਾਹ ਜਿਸ ਦੀ ਉਮਰ 42 ਸਾਲ ਹੈ ਅਤੇ ਪਰਿਵਾਰ ਦੇ 'ਚ ਇਕ ਬੇਟਾ ਬੇਟੀ ਪੱਧਰੀ ਅਤੇ ਬਜ਼ੁਰਗ ਪਿਤਾ ਹਨ ਕਿਸਾਨੀ ਮੰਗਾਂ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮਰਨ ਵਰਤ ਤੇ ਬੈਠਣਾ ਕਬੂਲ ਕੀਤਾ।
ਕਿਸਾਨ ਲਖਵਿੰਦਰ ਸਿੰਘ ਦੇ ਪੁੱਤਰ ਦਿਲਜੋਤ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਉਸ ਦੇ ਪਿਤਾ ਤੇ ਮਾਣ ਹੈ ਜੋ ਕਿ ਕਿਸਾਨਾਂ ਦੀਆਂ ਮੰਗਾਂ ਲਈ ਅੱਜ ਮਰਨ ਵਰਤ 'ਤੇ ਬੈਠੇ ਹਨ। ਲਖਵਿੰਦਰ ਸਿੰਘ ਦੇ ਨਾਲ ਬਹਾਵਲਵਾਸੀ ਪਿੰਡ ਦਾ ਨਿਵਾਸੀ ਸਰਦੂਲ ਸਿੰਘ ਉਹ ਜਿਸ ਦੀ ਉਮਰ 33 ਸਾਲ ਹੈ। ਅਤੇ ਪਰਿਵਾਰ ਵਿਚ ਉਸ ਤੇ ਬਜ਼ੁਰਗ ਮਾਤਾ ਪਿਤਾ ਇੱਕ ਪਤਨੀ ਤੇ ਇਕ ਭਰਾ ਅਮਨਦੀਪ ਸਿੰਘ ਹੈ। ਸਰਦੂਲ ਸਿੰਘ ਦਾ ਦਾ ਕਹਿਣਾ ਹੈ ਉਸ ਦੇ ਪਿੰਡ ਬਹਾਵਲ ਵਾਸੀ ਵਿਚ ਨਰਮੇ ਦੀ 2700 ਏਕੜ ਦੀ ਫਸਲ ਬਰਬਾਦ ਹੋਣ ਤੋਂ ਬਾਅਦ ਉਸ ਜਗ੍ਹਾ ਤੇ ਕਣਕ ਦੀ ਬਿਜਾਈ ਵੀ ਨਹੀਂ ਹੋ ਸਕੀ ਅਤੇ ਮੈਂ ਉਨਾਂ੍ਹ ਕਿਸਾਨ ਭਰਾਵਾਂ ਦੇ ਮੁਆਵਜ਼ੇ ਦੀ ਮੰਗ ਲਈ ਅੱਜ ਮਰਨ ਵਰਤ 'ਤੇ ਬੈਠਾ ਹਾਂ। ਕਿਸਾਨ ਨੇ ਕਿਹਾ ਜਦੋਂ ਤਕ ਪੰਜਾਬ ਸਰਕਾਰ ਮੁਆਵਜ਼ੇ ਪ੍ਰਤੀ ਕੋਈ ਫੈਸਲਾ ਨਹੀਂ ਲੈਂਦੀ ਓਨੀ ਦੇਰ ਤਕ ਉਹ ਮਰਨ ਵਰਤ ਤੇ ਹੀ ਰਹਿਣਗੇ ਚਾਹੇ ਉਨਾਂ੍ਹ ਦੀ ਜੀਵਨ ਲੀਲ੍ਹਾ ਸਮਾਪਤ ਹੋ ਜਾਵੇ।
ਭਾਰਤੀ ਕਿਸਾਨ ਯੂਨੀਅਨ ਵੱਲੋਂ ਪਹਿਲਾਂ ਵੀ ਝੋਨੇ ਅਤੇ ਨਰਮੇ ਦੀ ਫ਼ਸਲ ਦੀ ਗੜੇ੍ਹਮਾਰੀ ਕਰਕੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਧਰਨਾ ਲਗਾਇਆ ਗਿਆ ਸੀ ਜਿਸ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਪੰਜਾਬ ਪ੍ਰਧਾਨ ਵੱਲੋਂ ਕੀਤੀ ਗਈ ਸੀ ਅਤੇ ਉਸ ਸਮੇਂ ਦੀ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਵੱਲੋਂ ਜਗਜੀਤ ਸਿੰਘ ਡੱਲੇਵਾਲ ਅਤੇ ਸਮੂਹ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ 20 ਫਰਵਰੀ ਤੱਕ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ ਅਤੇ ਉਸ ਸਮੇਂ ਉਨਾਂ੍ਹ ਵੱਲੋਂ ਕਿਹਾ ਗਿਆ ਸੀ ਇਸ ਸਬੰਧੀ ਸਾਰੀਆਂ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਸੀਂ ਇਲੈਕਸ਼ਨ ਕਰਕੇ ਮੁਆਵਜ਼ਾ ਜਾਰੀ ਨਹੀਂ ਕਰ ਸਕਦੇ। ਇਸ ਸਬੰਧੀ ਕਿਸਾਨ ਨੇਤਾ ਪਰਗਟ ਸਿੰਘ ਵੱਲੋਂ ਗੱਲ ਦੱਸਦਿਆਂ ਦੱਸਿਆ ਗਿਆ ਜਿਸ ਦਿਨ ਦਾ ਸਾਡਾ ਧਰਨਾ ਲੱਗਿਆ ਹੈ ਸਾਡੀਆਂ ਮੰਗਾਂ ਸਬੰਧੀ ਸਬੰਧੀ ਡਿਪਟੀ ਕਮਿਸ਼ਨਰ ਫ਼ਾਜ਼ਲਿਕਾ ਲਾਲ ਮੀਟਿੰਗ ਹੋਈ ਪਰ ਕਿਸਾਨਾਂ ਨੂੰ ਵਿਸ਼ਵਾਸ ਦੇਣ ਤੱਕ ਹੀ ਇਹ ਮੀਟਿੰਗ ਸੀਮਤ ਰਹੀ। ਉਨਾਂ੍ਹ ਆਖਿਆ ਜਦੋਂ ਤੱਕ ਕਿਸਾਨਾਂ ਨੂੰ ਉਨਾਂ੍ਹ ਦਾ ਹੱਕ ਨਹੀਂ ਮਿਲਦਾ ਓਨੀ ਦੇਰ ਤਕ ਉਨ੍ਹਾਂ ਦੀ ਜਥੇਬੰਦੀ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ ਅਤੇ ਜੇਕਰ ਪ੍ਰਸ਼ਾਸਨ ਨੀਂਦ ਤੋਂ ਨਾ ਜਾਗਿਆ ਤਾਂ ਸਾਡੇ ਵੱਲੋਂ ਹੋਰ ਤਿੱਖੇ ਕਦਮ ਚੁੱਕੇ ਜਾਣਗੇ। ਇਸ ਸਮੇਂ ਨਾਲ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ,ਮੀਤ ਪ੍ਰਧਾਨ ਗੁਰਸ਼ਰਨ ਸਿੰਘ,ਰਾਜ ਕੁਮਾਰ ਜ਼ਲਿਾ ਖਜ਼ਾਨਚੀ,ਬਲਾਕ ਪ੍ਰਧਾਨ ਅਮਨਜੋਤ,ਬਲਾਕ ਪ੍ਰਧਾਨ ਸੁਖਵੀਰ ਸਿੰਘ,ਬਲਾਕ ਪ੍ਰਧਾਨ ਗੁਰਜੰਟ ਸਿੰਘ, ਬਲਾਕ ਕਨਵੀਨਰ ਜਗਜੀਤ ਸਿੰਘ,ਬਲਾਕ ਕਨਵੀਨਰ ਨਿਰਮਲ ਸਿੰਘ ਅਤੇ ਗੁਰਜਿੰਦਰ ਸਿੰਘ ਜੱਜ ਤਿੰਨਾ ਕੇਰਾ ਖੇੜਾ ਹਾਜ਼ਰ ਸਨ ।