ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ : ਭਾਸ਼ਾ ਵਿਭਾਗ ਫਾਜ਼ਿਲਕਾ ਵਿਖੇ 'ਅਜ਼ਾਦੀ ਦੀ 75ਵੀ ਵਰ੍ਹੇਗੰਢ ਨੂੰ ਸਮਰਪਿਤ' ਵਿਸ਼ੇਸ਼ ਫੇਰੀ ਤਹਿਤ ਡੀ.ਏ.ਵੀ ਸਕੂਲ ਹਰੀਪੁਰਾ ਦੇ ਵਿਦਿਆਰਥੀਆ ਵੱਲੋਂ ਦਫ਼ਤਰ ਦੀ ਫੇਰੀ ਕੀਤੀ ਗਈ। ਇਸ ਦੇ ਤਹਿਤ ਵਿਦਿਆਰਥੀਆ ਵੱਲੋਂ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦੀ ਚੋਣ ਕਰਕੇ ਖਰੀਦੀਆ ਗਈਆਂ। ਇਸ ਮੌਕੇ ਰੋਜ਼ਗਾਰ ਦਫ਼ਤਰ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਇਸ ਸੈਮੀਨਾਰ ਵਿਚ ਮਹਿਮਾਨਾ ਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਕਿਤਾਬਾਂ ਨਾਲ ਜੁੜਨ ਲਈ ਪੇ੍ਰਿਤ ਕੀਤਾ। ਇਸ ਮੌਕੇ 'ਤੇ ਭਪਿੰਦਰ ਸਿੰਘ ਬਰਾੜ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਫਾਜ਼ਿਲਕਾ, ਕ੍ਰਿਸ਼ਨ ਲਾਲ ਜ਼ਿਲ੍ਹਾ ਰੋਜਗਾਰ ਅਫ਼ਸਰ ਫਾਜ਼ਿਲਕਾ, ਵਿਜੈ ਕੁਮਾਰ ਨੋਡਲ ਅਫ਼ਸਰ ਸਿੱਖਿਆ ਵਿਭਾਗ ਫਾਜ਼ਿਲਕਾ, ਪਰਮਿੰਦਰ ਸਿੰਘ ਖੋਜ ਅਫ਼ਸਰ ਫਾਜ਼ਿਲਕਾ ਆਦਿ ਨੇ ਵਿਦਿਆਰਥੀਆਂ ਨੂੰ ਕਰੀਅਰ ਚੋਣ, ਨੈਤਿਕ ਸਿੱਖਿਆ, ਕਿਤਾਬਾਂ ਦੀ ਮਹੱਤਤਾ ਬਾਰੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਡੀ.ਏ.ਵੀ ਸਕੂਲ ਹਰੀਪੁਰਾ ਦੇ ਪਿੰ੍ਸੀਪਲ ਸੁਖਦੇਵ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ, ਉਹਨਾ ਦੇ ਨਾਲ ਅਧਿਆਪਕ ਜਸਬੀਰ ਸਿੰਘ ਅਤੇ ਹਰਪ੍ਰਰੀਤ ਕੋਰ ਵੀ ਮੋਜੂਦ ਸਨ। ਇਸ ਉਪਰੰਤ ਵਿਦਿਆਰਥੀਆ ਨੇ ਭਾਸ਼ਾ ਵਿਭਾਗ ਦੇ ਕੰਮ-ਕਾਰ ਬਾਰੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪੰਕਜ ਅੰਗੀ ਤੇ ਵਿਜੇ ਕੁਮਾਰ ਦੀ ਅਗਵਾਈ ਵਿੱਚ ਜਾਣਕਾਰੀ ਪ੍ਰਰਾਪਤ ਕੀਤੀ।