ਮੱਧੂਪ ਮੁੰਜਾਲ, ਜਲਾਲਾਬਾਦ
ਭਗਵਾਨ ਪਰਸ਼ੂਰਾਮ ਭਵਨ ਵਿਖੇ ਸਮੂਹ ਬ੍ਰਾਹਮਣ ਸਮਾਜ ਦੀ ਮੀਟਿੰਗ ਸਭਾ ਦੇ ਪ੍ਰਧਾਨ ਰਾਜਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਸਪੰਨ। ਇਸ ਵਿੱਚ ਸਭਾ ਦੇ ਪ੍ਰਧਾਨ ਤੇ ਉਨਾਂ੍ਹ ਦੀ ਪੇ੍ਮ ਲਤਾ ਸ਼ਰਮਾ ਦੇ ਪਰਿਵਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਬ੍ਰਾਹਮਣ ਪਰਿਵਾਰਾਂ ਨਾਲ ਸਬੰਧਿਤ ਲੋੜਵੰਦ ਅੌਰਤਾਂ ਅਤੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡਣ ਦਾ ਸਕੰਲਪ ਲਿਆ ਗਿਆ ਹੈ। ਉਨਾਂ੍ਹ ਨੇ ਦੱਸਿਆ ਕਿ ਇਲਾਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨਾਲ ਗੱਲ ਕਰਕੇ ਮਸ਼ੀਨਾਂ ਵੰਡਣ ਦੇ ਪ੍ਰਰਾਜੈਕਟ ਦੇ ਨਾਲ ਨਾਲ ਭਗਵਾਨ ਪਰਸ਼ੂਰਾਮ ਘੰਟਾ ਦੇ ਚੌਕ ਦੇ ਸੁੰਦਰੀਕਰਨ ਨੂੰ ਲੈ ਕੇ ਛੇਤੀ ਹੀ ਮੀਟਿੰਗ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਸਭਾ ਦੇ ਸਰਪ੍ਰਸਤ ਕ੍ਰਿਸ਼ਨ ਕੁਮਾਰ ਸ਼ਾਸਤਰੀ ਨੇ ਦੱਸਿਆ ਇਸ ਤੋਂ ਪਹਿਲਾ ਭਗਵਾਨ ਪਰਸ਼ੂਰਾਮ ਘੰਟਾ ਘਰ ਦੇ ਚੌਕ ਦਾ ਸੁੰਦਰੀਕਰਨ ਸਬੰਧੀ ਬ੍ਰਾਹਮਣ ਸਭਾ ਵੱਲੋਂ ਮਤਾ ਪਾ ਕੇ ਇੱਕ ਬੇਨਤੀ ਪੱਤਰ ਜੋ ਕਿ ਮਿਊਂਸੀਪਲ ਕਮੇਟੀ ਦੇ ਪ੍ਰਧਾਨ ਅਤੇ ਕਾਰਜ ਸਾਰਧਕ ਅਫਸਰ ਮਿਲਿਆ ਜਾ ਚੁੱਕਿਆ ਹੈ। ਇਸ ਮੌਕੇ ਪ੍ਰਧਾਨ ਸਭਾ ਰਾਜਪਾਲ ਸ਼ਰਮਾ, ਕ੍ਰਿਸ਼ਨ ਕੁਮਾਰ ਜੀ ਸ਼ਾਸਤਰੀ, ਅਸ਼ਵਨੀ ਸ਼ਰਮਾ ਤਿ੍ਖਾ, ਵਿਜੇ ਸ਼ਰਮਾ, ਅਸ਼ੋਕ, ਰਵੀ ਸ਼ਰਮਾ, ਰਕੇਸ਼ ਸ਼ਰਮਾ, ਰਸ਼ੇਮ, ਸੁਨੀਲ ਸ਼ਰਮਾ, ਰਜੀਵ ਸ਼ਰਮਾ, ਨਵਦੀਪ ਸ਼ਰਮਾ, ਸਕਸ਼ਮ ਸ਼ਰਮਾ, ਪੁਜਾਰੀ ਸਤੀਸ਼ ਸ਼ਰਮਾ, ਰੋਸ਼ਨ ਲਾਲ ਕੋਟੂ ਫੁੰਗੀਆਂ ਆਦਿ ਹਾਜ਼ਰ ਸਨ।