ਸਚਿਨ ਮਿੱਢਾ, ਜਲਾਲਾਬਾਦ
ਚੋਣ ਕਮਿਸ਼ਨ ਪੰਜਾਬ ਦੀਆਂ ਹਿਦਾਇਤਾਂ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਆ ਦੀ ਗਾਰੰਟੀ ਦੇਣ ਤੇ ਲੋਕਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਦੇ ਮਕਸਦ ਨਾਲ ਡੀਐੱਸਪੀ ਜਲਾਲਾਬਾਦ ਜਸਬੀਰ ਸਿੰਘ ਪਨੂੰ ਦੀ ਅਗੁਵਾਈ ਹੇਠ ਪੁਲਿਸ ਪ੍ਰਸ਼ਾਸਨ ਵੱਲੋਂ ਬੀਐੱਸਐੱਫ ਨਾਲ ਮਿਲਕੇ ਫਲੈਗ ਮਾਰਚ ਕੱਿਢਆ ਗਿਆ। ਫਲੈਗ ਮਾਰਚ ਦੌਰਾਨ ਐੱਸਐੱਚਓ ਸਿਟੀ ਸਚਿਨ ਕੁਮਾਰ, ਐੱਸਐੱਚਓ ਵੈਰੋਕਾ ਹਰਪ੍ਰਰੀਤ ਸਿੰਘ ਅਤੇ ਪੁਲਿਸ ਦੇ ਕਰੀਬ 50 ਜਵਾਨ ਅਤੇ ਬੀਐੱਸਐੱਫ ਦੇ ਜਵਾਨ ਸ਼ਾਮਿਲ ਸਨ। ਇਹ ਫਲੈਗ ਮਾਰਚ ਥਾਣਾ ਸਿਟੀ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਲੰਿਘਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਜਸਬੀਰ ਸਿੰਘ ਪੰਨੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਤੇ ਕੋਰੋਨਾ-19 ਨੂੰ ਲੈ ਕੇ ਜਾਰੀ ਗਾਈਲਾਈਨ ਤਹਿਤ ਪੁਲਿਸ ਵੱਲੋਂ ਬੀਐੱਸਐੱਫ ਨਾਲ ਮਿਲਕੇ ਸ਼ਹਿਰ 'ਚ ਫਲੈਗ ਮਾਰਗ ਕੱਿਢਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਲੈਗ ਮਾਰਚ ਦਾ ਮੁੱਖ ਮਕਸਦ ਜਿੱਥੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸੁਰੱਖਿਆ ਦੀ ਗਾਰੰਟੀ ਦੇਣਾ ਹੈ ਅਤੇ ਨਾਲ ਹੀ ਅਸਲਾ ਧਾਰਕਾਂ ਨੂੰ ਸੰਦੇਸ਼ ਹੈ ਕਿ ਉਹ ਆਪਣਾ ਅਸਲਾ ਸਮੇਂ ਰਹਿੰਦੇ ਵੱਖ-ਵੱਖ ਥਾਣਿਆ 'ਚ ਜਮ੍ਹਾਂ ਕਰਵਾਉਣ। ਉਨ੍ਹਾਂ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਚੋਣਾਂ ਦੇ ਦਿਨਾਂ 'ਚ ਮਾੜੇ ਅਨਸਰ ਮਾਹੌਲ ਨੂੰ ਖਰਾਬ ਕਰਨ ਦੀ ਤਾਕ 'ਚ ਹੁੰਦੇ ਹਨ ਅਤੇ ਅਜਿਹੇ ਅੰਸਰਾਂ ਨੂੰ ਉਹ ਚਿਤਾਵਨੀ ਦੇਣਾ ਚਾਹੁੰਦੇ ਹਨ ਕਿ ਉਹ ਅਜਿਹੀਆਂ ਹਰਕਤਾਂ ਤੋੇਂ ਦੂਰ ਰਹਿਣ ਨਹੀਂ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।