ਸੁਰਜੀਤ ਪ੍ਰਜਾਪਤ, ਮੰਡੀ ਲਾਧੂਕਾ : ਜ਼ਿਲ੍ਹਾ ਫਾਜ਼ਿਲਕਾ 'ਚ ਪੈਂਦੀ ਮੰਡੀ ਲਾਧੂਕਾ ਤੇ ਨਾਲ ਲਗਦੇ ਪਿੰਡਾਂ 'ਚ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟਖੋਹ, ਚੋਰੀ ਵਰਗੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦਿੱਤਾ ਜਾ ਰਿਹਾ। ਮੰਡੀ ਲਾਧੂਕਾ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਜਿਸ ਦਾ ਖਮਿਆਜ਼ਾ ਇਲਾਕਾ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਮੰਡੀ ਲਾਧੂਕਾ ਪੁਲਿਸ ਚੌਕੀ ਦੇ 100 ਮੀਟਰ ਦੂਰੀ 'ਤੇ ਦਿਨ ਦਿਹਾੜੇ ਇਕ ਅੌਰਤ ਕੋਲੋਂ ਮੋਬਾਈਲ ਖੋਹ ਕੇ ਲੈ ਗਏ। ਬੀਤੀ ਰਾਤ ਪ੍ਰਵੀਨ ਕੁਮਾਰ ਪੁੱਤਰ ਨਿਹਾਲ ਚੰਦ ਬਸਤੀ ਚੰਡੀਗੜ੍ਹ ਆਪਣੇ ਕੰਮ ਤੋਂ ਘਰ ਆ ਰਿਹਾ ਸੀ ਤਾਂ ਮੰਡੀ ਲਾਧੂਕਾ ਦੇ ਚੌਕ 'ਚ ਉਸ ਨੂੰ ਤਿੰਨ ਲੁਟੇਰਿਆਂ ਨੇ ਰੋਕਿਆ ਅਤੇ ਤੇਜ਼ਧਾਰ ਹਥਿਆਰ ਦਿਖਾਉਂਦੇ ਹੋਏ ਮੋਬਾਈਲ ਜਿਸ ਦੀ ਕੀਮਤ 21000 ਰੁਪਏ ਸੀ ਖੋਹ ਕੇ ਲੈ ਗਏ। ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਲੁਟੇਰਿਆਂ ਕੋਲ ਤੇਜ਼ਧਾਰ ਹਥਿਆਰ ਹੋਣ ਕਾਰਨ ਉਹ ਡਰ ਗਿਆ ਸੀ ਤੇ ਉਨਾਂ੍ਹ ਦਾ ਮੁਕਾਬਲਾ ਨਹੀਂ ਕਰ ਸਕਿਆ। ਉਨਾਂ੍ਹ ਵਲੋਂ ਮੰਡੀ ਲਾਧੂਕਾ ਪੁਲਿਸ ਨੂੰ ਇਸ ਲੁੱਟ ਖੋਹ ਦੇ ਬਾਬਤ ਦਰਖਾਸਤ ਦੇ ਦਿੱਤੀ ਹੈ। ਇਸੇ ਤਰਾਂ੍ਹ ਪਿੰਡ ਫਤਹਿਗੜ੍ਹ 'ਚ 2-3 ਦਿਨ ਪਹਿਲਾਂ ਇਕ ਦਿਵਿਆਂਗ ਵਿਅਕਤੀ 'ਤੇ ਚੋਰੀ ਦੌਰਾਨ ਹਮਲਾ ਕਰਕੇ ਚੋਰਾਂ ਵੱਲੋਂ ਉਸ ਦਾ ਸਿਰ ਪਾੜ ਦਿੱਤਾ ਗਿਆ ਅਤੇ ਉਸਦੇ ਘਰ ਤੋਂ ਭੇਡਾਂ ਚੋਰੀ ਕਰਕੇ ਲੈ ਗਏ। ਪੀੜਤ ਵੱਲੋਂ ਚੋਰਾਂ ਦੀ ਸ਼ਨਾਖ਼ਤ ਵੀ ਕਰ ਦਿੱਤੀ ਗਈ ਸੀ ਪਰੰਤੂ ਚੋਰ ਫਿਰ ਵੀ ਪੁਲਿਸ ਦੀ ਗਿ੍ਫਤ ਤੋਂ ਬਾਹਰ ਹਨ। ਸਥਾਨਕ ਲੋਕ ਡਰੇ ਤੇ ਸਹਿਮੇ ਹੋਏ ਹਨ।ਸਥਾਨਕ ਲੋਕਾਂ ਨੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਤੇ ਚੋਰੀਆਂ ਕਰਨ ਵਾਲੇ ਭਿਆਨਕ ਬਦਮਾਸ਼ਾਂ ਵੱਲੋਂ ਕਿਸੇ ਦੀ ਜਾਨ ਤੇ ਖ਼ਤਰਾ ਬਣਨ ਤੋਂ ਪਹਿਲਾਂ ਲੁਟੇਰਿਆਂ ਨੂੰ ਜਲਦ ਨਕੇਲ ਪਾਈ ਜਾਵੇ। ਜ਼ਿਲ੍ਹਾ ਫ਼ਾਜ਼ਲਿਕਾ ਦੇ ਐਸ.ਐਸ.ਪੀ.ਸਚਿਨ ਗੁਪਤਾ ਦਾ ਮਾਮਲਿਆਂ ਦੀ ਜਾਣਕਾਰੀ ਤੋਂ ਬਾਅਦ ਚੋਰਾਂ ਨੂੰ ਨਕੇਲ ਪਾਉਣਾ ਲਈ ਮੰਡੀ ਲਾਧੂਕਾ ਪੁਲਿਸ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਦਿੱਤੇ ਜਾਣਗੇ।