ਤੇਜਿੰਦਰਪਾਲ ਸਿੰਘ ਖਾਲਸਾ, ਫਾਜ਼ਿਲਕਾ : ਸ਼ੋ੍ਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਹੰਸ ਰਾਜ ਜੋਸਨ ਵੱਲੋਂ ਪੂਰੇ ਫਾਜ਼ਿਲਕਾ ਵਿਧਾਨਸਭਾ ਹਲਕੇ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਲੋਕਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਾਉਣ ਦਾ ਸਿਲਸਿਲਾ ਜਾਰੀ ਹੈ। । ਅੱਜ ਪਿੰਡ ਹੌਜ਼ ਉਰਫ਼ ਗੰਧੜ ਦੇ ਲਗਭਗ ਇਕ ਦਰਜ਼ਨ ਪਰਿਵਾਰਾਂ ਨੇ ਦੋਵਾਂ ਪਾਰਟੀਆਂ ਨੂੰ ਛੱਡਕੇ ਸ਼ੋ੍ਮਣੀ ਅਕਾਲੀ ਦਲ ਦਾ ਹੱਥ ਫੜ੍ਹ ਲਿਆ। ਉਨਾਂ੍ਹ ਨੂੰ ਜੋਸਨ ਨੇ ਪਾਰਟੀ ਦਾ ਸਿਰੋਪਾ ਪਾਕੇ ਪਾਰਟੀ 'ਚ ਸ਼ਾਮਲ ਕੀਤਾ। ਇਕ ਦਿਨ ਪਹਿਲਾਂ ਹੀ ਇਸ ਪਿੰਡ ਤੋਂ ਲਗਭਗ 20 ਪਰਿਵਾਰਾਂ ਨੇ ਆਪ ਨੂੰ ਛੱਡਕੇ ਅਕਾਲੀ ਦਲ ਜੁਆਇਨ ਕੀਤੀ ਸੀ ਅਤੇ ਅਕਾਲੀ-ਬਸਪਾ ਉਮੀਦਵਾਰ ਹੰਸ ਰਾਜ ਜੋਸਨ ਨੂੰ ਸਮਰਥਨ ਦਿੱਤਾ ਸੀ। ਸ਼ੋ੍ਮਣੀ ਅਕਾਲੀ ਦਲ-ਬਸਪਾ 'ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਸਾਬਕਾ ਸਰਪੰਚ ਕਾਲਾ ਸਿੰਘ, ਸੁਰਜੀਤ ਸਿੰਘ, ਿਛੰਦਰਪਾਲ ਸਿੰਘ, ਰਾਜ ਸਿੰਘ, ਭੋਲਾ ਸਿੰਘ, ਮਦਨ ਲਾਲ, ਲੱਖਾ ਬਰਾੜ, ਸੰਦੀਪ ਸਿੰਘ, ਸੁਖਦੇਵ ਸਿੰਘ, ਥਮਣ ਸਿੰਘ, ਰਾਜ ਰਾਣੀ, ਸਰੋਜ ਰਾਣੀ, ਕਿਰਨ ਰਾਣੀ, ਸੁਰਿੰਦਰ ਕੌਰ, ਸੀਮਾ ਰਾਣੀ, ਆਪ ਨੂੰ ਛੱਡਣ ਵਾਲੇ ਪਰਿਵਾਰਾਂ ਸਾਬਕਾ ਸਰਪੰਚ ਮੁਖਤਿਆਰ ਸਿੰਘ, ਸਾਬਕਾ ਸਰਪੰਚ ਸੁਰਿੰਦਰ ਕੁਮਾਰ, ਕਰਿਸ਼ਨ, ਬੂਟਾ ਸਿੰਘ, ਕਰਨੈਲ ਸਿੰਘ, ਖੁਸ਼ਹਾਲ ਸਿੰਘ, ਸ਼ੇਰ ਚੰਦ, ਹੰਸ ਰਾਜ ਸਾਬਕਾ ਸਰਪੰਚ ਸ਼ਾਮਿਲ ਸਨ ।
ਨਵੇਂ ਜੁੜੇ ਵਰਕਰਾਂ ਨੂੰ ਉਹਨਾਂ ਨੇ ਅਕਾਲੀ ਦਲ 'ਚ ਸਵਾਗਤ ਕਰਦੇ ਵਿਸ਼ਵਾਸ ਦਿਵਾਇਆ ਸ਼ੋ੍ਮਣੀ ਅਕਾਲੀ ਦਲ ਵਿੱਚ ਨਵੇਂ ਜੁੜੇ ਹੋਏ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।