ਮੱਧੂਪ ਮੁੰਜਾਲ, ਜਲਾਲਾਬਾਦ
ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪੋ੍ਗਰਾਮ ਅਧੀਨ ਅਰਬਨ ਜਲਾਲਾਬਾਦ ਵਿਖੇ ਸਾਲ 2022 ਵਿਚ ਮਲੇਰੀਆ/ਡੇਂਗੂ ਜਾਗਰੂਕਤਾ/ਸਰਵੇਲੈਸ ਵਿਚ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਵਧੀਆ ਕਾਰਗੁਜ਼ਾਰੀ ਲਈ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਿਵਲ ਸਰਜਨ ਫ਼ਾਜ਼ਿਲਕਾ ਦੇ ਹੁਕਮਾਂ ਅਨੁਸਾਰ ਪੀ ਐਚ ਸੀ ਜੰਡ ਵਾਲਾ ਭੀਮੇ ਸ਼ਾਹ ਦੇ ਸਟਾਫ਼ ਦੀ ਡਿਊਟੀ ਅਰਬਨ ਜਲਾਲਾਬਾਦ ਮਲੇਰੀਆ ਡੇਂਗੂ ਜਾਗਰੂਕਤਾ ਮੁਹਿੰਮ ਵਿਚ ਲਗਾਈ ਗਈ ਸੀ। ਕਰਮਚਾਰੀਆਂ ਵੱਲੋਂ ਆਪਣੀ ਇਸ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਈਆ ਜਾ ਰਿਹਾ ਹੈ। ਕਰਮਚਾਰੀਆਂ ਦੀ ਵਧੀਆ ਕਰਗੁਜਾਰੀ ਨੂੰ ਦੇਖਦੇ ਹੋਏ ਅੱਜ ਸਿਵਲ ਹਸਪਤਾਲ ਜਲਾਲਾਬਾਦ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਮਨਦੀਪ ਵੱਲੋਂ ਕਰਮਚਾਰੀਆਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐਸ ਐਮ ਓ ਡਾ.ਸੁਮਨਦੀਪ, ਡਾ. ਦੀਪ ਸ਼ੀਖਾ ਮਾਈਕਰੋਬਾਇਓਜਿਸਟ, ਅਮਨਦੀਪ ਸਿੰਘ ਸਟੈਨੋ, ਹਰਭਜਨ ਰਾਮ ਐਮ.ਐਲ.ਟੀ ਗਰੇਡ-1 ਸਿਵਲ ਹਸਪਤਾਲ ਜਲਾਲਾਬਾਦ ਤੋ ਇਲਾਵਾ ਪੀ ਐਚ ਸੀ ਜੰਡ ਵਾਲਾ ਭੀਮੇ ਸ਼ਾਹ ਦੇ ਬਲਾਕ ਐਸ.ਆਈ. ਸੁਮਨ ਕੁਮਾਰ , ਐੱਸ ਆਈ ਲਖਵਿੰਦਰ ਸਿੰਘ, ਓਮ ਪ੍ਰਕਾਸ਼ , ਜਸਪਾਲ ਸਿੰਘ, ਐਮਪੀਐਚ ਡਬਲਯੂ ਜਸਪਾਲ ਸਿੰਘ ਸਿੱਧੂ, ਤਲਵਿੰਦਰ ਸਿੰਘ, ਮਨਦੀਪ ਸਿੰਘ, ਸੁਰਿੰਦਰਪਾਲ ਸਿੰਘ, ਪੇ੍ਮ ਸਿੰਘ, ਮਲਕੀਤ ਸਿੰਘ ਵੀ ਹਾਜ਼ਰ ਸਨ।