ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ
ਸੂਬੇ 'ਚ ਆਪ ਦੀ ਸਰਕਾਰ ਬਣੀ ਨੂੰ 8 ਮਹੀਨੇ ਦਾ ਸਮਾਂ ਹੋਣ ਨੂੰ ਹੈ ਅਤੇ ਚੋਣਾਂ ਦੌਰਾਨ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਇਸ ਦੇ ਚਲਦੇ ਲੋਕਾਂ ਨੇ ਵੀ ਆਪ 'ਤੇ ਭਰੋਸਾ ਵਿਖਾਉਂਦੇ ਹੋਏ ਸੂਬੇ ਵਿੱਚ ਆਮ ਆਦਮੀ ਨੂੰ ਹਾਕਮ ਧਿਰ ਵਜੋਂ ਕਾਬਜ਼ ਕਰ ਪੰਜਾਬ ਦੀ ਸੱਤਾ ਦਿੱਤੀ ਪਰ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੀਵਾਨ ਖੇੜਾ ਦੇ ਲੋਕ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਦਾਅਵਿਆਂ ਦੇ ਬਾਵਜੂਦ ਵੀ ਦੀਵਾਨ ਖੇੜਾ ਵਿਕਾਸ ਪੱਖੋਂ ਹੁਣ ਤੱਕ ਸੱਖਣਾ ਹੀ ਦਿਸ ਰਿਹਾ ਹੈ। ਜਿਸ ਦੇ ਚਲਦੇ ਸਥਾਨਕ ਲੋਕਾਂ 'ਚ ਰੋਸ਼ ਹੈ। ਜੇਕਰ ਗੱਲ ਕਰੀਏ ਪਿੰਡ ਦੀਵਾਨ ਖੇੜਾ ਦੀਆਂ ਸੜਕਾਂ ਦੇ ਖ਼ਰਾਬ ਹੋਣ ਵੀ ਵਜ੍ਹਾ ਨਾਲ ਲੋਕਾਂ ਨੂੰ ਭਾਰੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਾਲਤ ਤਾਂ ਇਹ ਹੈ, ਕਿ ਸ੍ਰੀ ਗੰਗਾਨਗਰ ਹਾਈਵੇ ਤੋਂ ਲੈ ਕੇ ਪਿੰਡ ਨੂੰ ਆਉਣ ਵਾਲੀਆਂ ਤਿੰਨ ਸੜਕਾਂ ਪੂਰੀ ਤਰਾਂ੍ਹ ਖਸਤਾ ਹਾਲ ਹੋ ਚੁੱਕਿਆ ਹੈ। ਸੜਕ ਦੇ ਜਗ੍ਹਾ-ਜਗ੍ਹਾ ਤੋਂ ਟੂਟੀ ਹੋਣ ਦੀ ਵਜ੍ਹਾ ਨਾਲ ਧੂਲ ਉੱਡਦੀ ਹੈ, ਜਿਸ ਕਾਰਨ ਨਾਲ ਸਥਾਨਕ ਲੋਕ ਪੇ੍ਸ਼ਾਨ ਹੋ ਰਹੇ ਹਨ ਪਰ ਇਸ ਸੜਕ ਦੀ ਉਸਾਰੀ ਵੱਲ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਪਿੰਡ ਦੀਆਂ ਲਗਭਗ ਸਾਰੀਆਂ ਹੀ ਸੜਕਾਂ ਪਿਛਲੇ ਲੰਬੇ ਸਮੇਂ ਤੋਂ ਟੁੱਟ ਕੇ ਬਦ ਤੋਂ ਬਦਹਾਲ ਹੋ ਚੁੱਕੀਆਂ ਹਨ, ਥਾਂ-ਥਾਂ ਸੜਕ 'ਤੇ ਖੱਡੇ ਪਏ ਹੋਏ ਹਨ, ਜਿਸ ਵਜ੍ਹਾ ਨਾਲ ਸਥਾਨਕ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਇਨਾਂ੍ਹ ਹਾਦਸਿਆਂ ਦੀ ਵਜ੍ਹਾ ਨਾਲ ਹਸਪਤਾਲ ਦਾ ਰਸਤਾ ਵੇਖ ਚੁੱਕੇ ਹਨ ਪਰ ਉਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸੜਕ ਦੀ ਮੁਰਮਤ ਨਹੀਂ ਕਰਵਾਈ ਜਾ ਰਹੀ। ਇਹ ਸਬੰਧੀ ਜਦੋਂ ਐੱਸਡੀਐੱਮ ਅਬੋਹਰ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਉਹ ਇਸ ਕੰਮ ਸਬੰਧੀ ਚੈਕ ਕਰਵਾ ਲੈਂਦੇ ਹਨ।