ਸਚਿਨ ਮਿੱਢਾ, ਜਲਾਲਾਬਾਦ
ਜਨਰਲ ਸਮਾਜ ਦੇ ਨੁਮਾਇੰਦਿਆਂ ਦੀ ਇਕ ਅਹਿਮ ਮੀਟਿੰਗ ਵਾਟਸ ਮੈਡੀਕਲ ਹਾਲ ਤੇ ਸੰਪੰਨ ਹੋਈ। ਇਸ ਮੀਟਿੰਗ 'ਚ ਬਲਵੰਤ ਸਿੰਘ ਖਾਲਸਾ, ਗੁਰਵਿੰਦਰ ਸਿੰਘ ਮੰਨੇਵਾਲਾ ਤੇ ਰਮਨ ਵਾਟਸ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਜਨਰਲ ਸਮਾਜ ਦੀਆਂ ਬੁਨਿਆਦੀ ਮੁਸਕਲਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਪੱਧਰ 29.5.2022 ਦਿਨ ਐਤਵਾਰ ਨੂੰ ਸਵੇਰੇ 11 ਵਜੇ ਆਤਮ ਪਾਰਕ ਲੁਧਿਆਣਾ ( ਨੇੜੇ ਬੱਸ ਸਟੈਂਡ) ਵਿਖੇ ਮੀਟਿੰਗ ਹੋਵੇਗੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਾਡਾ ਜਨਰਲ ਵਰਗ ਬਹੁਤ ਮਾੜੀ ਹਾਲਤ 'ਚ ਗੁਜਰ ਰਿਹਾ ਹੈ।ਬੱਚਿਆਂ ਨੂੰ ਰੋਜਗਾਰ ਨਾ ਮਿਲਣ ਕਾਰਨ ਉਹਨਾਂ ਦੇ ਮਾਤਾ ਪਿਤਾ ਕਰਜੇ ਲੈਣ ਤੋਂ ਬਾਅਦ ਬੱਚਿਆਂ ਨੂੰ ਵਿਦੇਸ ਭੇਜ ਰਹੇ ਹਨ। ਜਿਹੜੇ ਬੱਚੇ ਬਾਹਰ ਨਹੀਂ ਜਾ ਸਕਦੇ ਹਨ ਉਹ 8000-10000 ਰੁਪਏ ਦੀਆਂ ਪ੍ਰਰਾਈਵੇਟ ਨੌਕਰੀਆਂ ਕਰਨ ਲਈ ਮਜਬੂਰ ਹਨ,ਜਿਸ ਨਾਲ ਪਰਿਵਾਰਾਂ ਨੂੰ ਗੁਜਾਰੇ ਕਰਨੇ ਮੁਸਕਲ ਹਨ। ਜਿਹੜੇ ਨੌਕਰੀ 'ਚ ਹਨ,ਉਹਨਾਂ ਦੀ ਸੀਨੀਆਰਤਾ ਨੂੰ ਅਖੋਂ ਓਹਲੇ ਕਰਕੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਰੱਦ ਕਰਕੇ ਜੂਨੀਅਰ ਨੂੰ ਤਰੱਕੀ ਦੇ ਦਿੱਤੀ ਜਾਂਦੀ ਹੈ। ਇਸ ਲਈ ਸਮੂਹਿਕ ਤੌਰ 'ਤੇ ਵਿਚਾਰ ਕਰਨ ਲਈ ਸਮੂਹ ਜਥੇਬੰਦੀਆਂ ਆਲ ਇੰਡੀਆਂ ਸਮਾਨਤਾ ਮੰਚ, ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸਨ, ਸੁਖਵੀਰ ਇੰਦਰ ਸਿੰਘ ਗਰੁੱਪ, ਸ਼ਾਮ ਲਾਲ ਸਰਮਾ, ਜਸਵੰਤ ਸਿੰਘ ਧਾਲੀਵਾਲ ਗਰੁੱਪ, (ਬਿਜਲੀ ਬੋਰਡ), ਲੋਕ ਅਧਿਕਾਰ ਲਹਿਰ ਆਦਿ ਨੂੰ ਇਸ ਮੀਟਿੰਗ 'ਚ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।