ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ
ਨਹਿਰੀ ਪਾਣੀ ਅਤੇ ਆਪਣੇ ਸੁਕਦੇ ਬਾਗ ਅਤੇ ਨਰਮੇ ਦੀ ਬਿਜਾਈ ਤੋਂ ਵਾਂਝੇ ਰਹਿਣ ਕਰਕੇ ਸਪੈਸ਼ਨ ਗਿਰਦਾਵਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਕਿਸਾਨਾਂ ਕੋਲ ਅੱਜ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਹਿਮਾਂਸ਼ੂ ਅਗਰਵਾਲ ਦੇ ਨਾਲ ਜਿਲ੍ਹੇ ਦੇ ਪੁਲਿਸ ਮੁੱਖੀ ਭੁਪਿੰਦਰ ਸਿੰਘ ਅਤੇ ਫਾਜ਼ਿਲਕਾ ਪ੍ਰਸ਼ਾਸ਼ਨ ਦਾ ਪੂਰੇ ਅਮਲੇ ਨੂੰ ਪਹੁੰਚ ਕੀਤੀ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੇ ਬੁੱਧਵਾਰ ਤੱਕ ਅਬੋਹਰ ਦੀ ਨਹਿਰਾਂ 'ਚ ਪਾਣੀ ਨਹੀ ਪਹੁੰਚਿਆ ਤਾਂ ਉਹ ਆਪ ਧਰਨੇ 'ਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਨਗੇ। ਉਨਾਂ੍ਹ ਕਿਹਾ ਕਿ ਜਲਦ ਹੀ ਸਰਹੰਦ ਫੀਡਰ 'ਚ ਪਿਆ ਪਾੜ ਦੀ ਮੁਰੰਮਤ ਕਰਕੇ ਪਾਣੀ ਆਉਣ ਦੀ ਉਮੀਦ ਹੈ। ਜਿਸ ਬਾਬਤ ਉਨਾਂ੍ਹ ਦੀ ਡਿਪਟੀ ਕਮਿਸ਼ਰ ਸ਼੍ਰੀ ਮੁਕਤਸਰ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਅਤੇ ਉਹ ਕਿਸਾਨਾਂ ਨੂੰ ਵਿਸ਼ਵਾਸ ਦਿਲਾਉਂਦੇ ਹਨ ਕਿ ਜਲਦ ਹੀ ਅਬੋਹਰ ਇਲਾਕੇ ਦੀ ਨਹਿਰਾਂ ਪਾਣੀ ਨਾਲ ਭਰਿਆਂ ਹੋਣਗੀਆਂ। ਉਨਾਂ੍ਹ ਨੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਸੰਬੋਧਤ ਕਰਦੇ ਕਿਹਾ ਕਿ ਉਨਾਂ੍ਹ ਦੀ ਪਾਣੀ ਸੰਬਧੀ ਆ ਰਹੀਆਂ ਹੋਰ ਮੁਸ਼ਕਿਲਾਂ ਦੇ ਹੱਲ ਲਈ ਬਾਗਬਾਨੀ ਵਿਭਾਗ ਅਤੇ ਖੇਤੀਬਾੜੀ ਵਿਭਾਗ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਸਮੇਂ ਕਿਸਾਨਾਂ ਦੇ ਨੁੰਮਾਇਦੀਆਂ ਨੂੰ ਹਾਜ਼ਰ ਰੱਖ ਕੇ ਪੋਲਿਸੀ ਬਣਾ ਕੇ ਅਤੇ ਉਸਨੂੰ ਪਾਸ ਕਰਵਾਉਣ ਦੀ ਜਿੰਮੇਵਾਰੀ ਉਨਾਂ੍ਹ ਦੀ ਹੋਵੇਗੀ। ਉਨਾਂ੍ਹ ਨੇ ਕਿਹਾ ਮੰਗਲਵਾਰ ਉਹ ਅਬੋਹਰ ਪੁੱਜਣਗੇ ਅਤੇ ਕਿਸਾਨ ਆਪਣੀ ਖਰਾਬ ਹੋਈ ਬਾਗਬਾਨੀ ਉਨਾਂ੍ਹ ਨੂੰ ਮੌਕੇ ਤੇ ਲਿਜਾ ਕੇ ਦਿਖਾ ਸਕਦੇ ਹਨ ਅਤੇ ਜਿਨਾਂ੍ਹ ਸਮਾਂ ਕਿਸਾਨ ਚਾਹੁਣਗੇ ਉਨ੍ਹੀਂ ਦੇਰ ਉਹ ਕਿਸਾਨਾਂ ਦੇ ਕਿੰਨੂ ਬਾਗਾਂ ਦਾ ਦੌਰਾ ਕਰਕੇ ਉਨਾਂ੍ਹ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਯਤਨ ਕਰਨਗੇ। ਉਨਾਂ੍ਹ ਕਿਸਾਨਾਂ ਦੀ ਸਪੈਸ਼ਲ ਗਿਰਦਾਵਰੀ ਦੀ ਮੰਗ ਸਰਕਾਰ ਤੱਕ ਪਹੁੰਚਾ ਦਿੱਤੀ ਗਈ ਹੈ। ਜਿਵੇਂ ਹੀ ਸਰਕਾਰ ਤੋਂ ਆਦੇਸ਼ ਆਉਣਗੇ ਸਪੈਸ਼ਲ ਗਿਰਦਾਵਰੀ ਲਈ ਟੀਮਾਂ ਭੇਜ ਦਿੱਤੀ ਜਾਣਗੀਆਂ। ਸਰਹੰਦ ਫੀਡਰ ਨਹਿਰ ਦੇ ਨਿਰਮਾਣ ਸਬੰਧੀ ਵਰਤੀਆਂ ਗਈਆਂ ਅਣਗਹਿਲੀਆਂ ਕਾਰਨ ਹੋਏ ਨੁਕਸਾਨ ਲਈ ਉਨਾਂ੍ਹ ਦੱਸੀਆ ਕਿ ਸਰਕਾਰ ਵੱਲੋਂ ਨਹਿਰੀ ਵਿਭਾਗ ਦੇ ਐਸ.ਈ ਨੂੰ ਮੁੱਅਤਲ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਵੱਲੋਂ 2 ਤਫਤੀਸ਼ਾਂ ਚੱਲ ਰਹੀਆਂ ਹਨ ਅਤੇ ਦੋਸ਼ੀਆਂ ਨੂੰ ਬਖਸ਼ੀਆ ਨਹੀ ਜਾਵੇਗਾ ਦਾ ਭਰੋਸਾ ਦਿੱਤਾ ਅਤੇ ਅਪੀਲ ਕੀਤੀ ਕਿ ਇਨ੍ਹੀ ਗਰਮੀ 'ਚ ਉਹ ਧਰਨੇ ਤੇ ਨਾ ਬੈਠਣ ਉਨਾਂ੍ਹ ਦੀ ਮੰਗਾਂ ਅਤੇ ਮੁਸ਼ਕਿਲਾਂ ਲਈ ਉਹ ਖੁੱਦ ਮੁਸ਼ਕਿਲਾਂ ਅਤੇ ਮੰਗਾਂ ਨੂੰ ਹੱਲ ਕਰਵਾਉਣ ਦੇ ਯਤਨ ਕਰਨਗੇ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਲੱਗੀਆਂ ਧਰਨਾ ਚੁੱਕ ਲਿਆ ਗਿਆ।