ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ : ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਫਾਜ਼ਲਿਕਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਗਣਤੰਤਰ ਦਿਵਸ ਨੂੰ ਸਮਰਪਿਤ ਕੈਂਪ ਵਿੱਚ ਨੌਜਵਾਨਾਂ ਵੱਲੋਂ 111 ਯੂਨਿਟ ਖ਼ੂਨਦਾਨ ਕੀਤਾ ਗਿਆ। ਬਲੱਡ ਬੈਂਕ 'ਚ ਏ ਪਾਜ਼ਿਟਿਵ, ਓ ਨੈਗੇਟਿਵ ਦਾ ਸਟਾਕ ਪੂਰੀ ਤਰਾਂ੍ਹ ਖਤਮ ਹੋ ਗਿਆ ਸੀ ਅਤੇ ਬਾਕੀ ਸਟਾਕ 5-6 ਦਿਨਾਂ ਦਾ ਸੀ, ਜਿਸ ਕਾਰਨ ਖ਼ੂਨਦਾਨ ਕੈਂਪ ਲਾਉਣਾ ਜ਼ਰੂਰੀ ਸੀ। ਇਸ ਮੌਕੇ ਬਲੱਡ ਬੈਂਕ ਦੀ ਟੀਮ ਡਾ: ਦਿਵਿਆ ਦੀ ਅਗਵਾਈ 'ਚ ਮੈਡਮ ਆਸ਼ਾ ਡੋਡਾ, ਰਜਨੀਸ਼ ਚਲਾਣਾ, ਰਣਜੀਤ ਸਿੰਘ, ਰਾਜ ਸਿੰਘ, ਅਜੇ ਕੁਮਾਰ ਨੇ ਖੂਨ ਇਕੱਠਾ ਕੀਤਾ |
ਸੁਸਾਇਟੀ ਦੇ ਖ਼ੂਨਦਾਨ ਕੈਂਪ ਦੇ ਇੰਚਾਰਜ ਰਾਜੀਵ ਕੁਕਰੇਜਾ ਅਤੇ ਨੀਰਜ ਖੋਸਲਾ ਨੇ ਦੱਸਿਆ ਕਿ ਸੰਸਥਾ ਦਾ ਇੱਕੋ ਇੱਕ ਉਦੇਸ਼ ਫਾਜ਼ਲਿਕਾ ਦੇ ਸਰਕਾਰੀ ਹਸਪਤਾਲ ਵਿੱਚ ਬਲੱਡ ਬੈਂਕ ਦੇ ਸਟਾਕ ਨੂੰ ਕਾਇਮ ਰੱਖਣਾ ਹੈ। ਫਾਜ਼ਲਿਕਾ ਬਲੱਡ ਬੈਂਕ ਜਿਸ ਵਿਚ 35 ਥੈਲੇਸੀਮੀਆ ਵਾਲੇ ਬੱਚੇ ਹਨ ਜਿਨਾਂ੍ਹ ਨੂੰ 10 ਦਿਨਾਂ ਦੇ ਲਗਾਤਾਰ ਅੰਤਰਾਲ 'ਤੇ ਖ਼ੂਨ ਦੀ ਲੋੜ ਹੁੰਦੀ ਹੈ। ਉਨਾਂ੍ਹ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਬਲੱਡ ਬੈਂਕ ਵਿੱਚ ਸਾਰੇ ਬਲੱਡ ਗਰੁੱਪਾਂ ਦਾ ਸਟਾਕ ਲਗਾਤਾਰ ਰੱਖਿਆ ਜਾਵੇ ਤਾਂ ਜੋ ਉਨਾਂ੍ਹ ਬੱਚਿਆਂ ਨੂੰ ਖ਼ੂਨ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।।ਇਸ ਤੋਂ ਇਲਾਵਾ ਡਲਿਵਰੀ, ਐਕਸੀਡੈਂਟ, ਅਨੀਮਿਕ ਕੇਸ, ਕੈਂਸਰ ਕੇਸ, ਸੀਜੇਰੀਅਨ ਕੇਸ ਵਿੱਚ ਖੂਨ ਦੀ ਲੋੜ ਹੁੰਦੀ ਹੈ। ਡਾ: ਦਿਵਿਆ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਅਤੇ ਵਿਅਕਤੀ ਨੂੰ ਲਗਾਤਾਰ 3 ਮਹੀਨੇ ਦੇ ਵਕਫੇ 'ਤੇ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ।ਉਨਾਂ੍ਹ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸੰਸਥਾ ਦੇ ਮੈਂਬਰ ਵਿਕਾਸ ਿਝੰਝਾ, ਗਿਰਧਾਰੀ ਸਿਲਾਗ, ਜਸਵੰਤ ਪ੍ਰਜਾਪਤੀ, ਅੰਕੁਸ਼ ਗਰੋਵਰ, ਦਾਨਿਸ਼ ਖੁਰਾਣਾ, ਅਨਿਲ ਛਾਬੜਾ, ਵਰਿੰਦਰ ਸ਼ਰਮਾ ਨੇ ਦੱਸਿਆ ਕਿ ਚੋਣਾਂ ਹੋਣ ਕਾਰਨ ਕਾਫੀ ਲੋਕ ਅਤੇ ਸਟਾਫ਼ ਚੋਣ ਡਿਊਟੀਆਂ ਵਿੱਚ ਰੁੱਿਝਆ ਰਹੇਗਾ। ਅਜਿਹੇ 'ਚ ਉਨਾਂ੍ਹ ਦੀ ਕੋਸ਼ਸ਼ਿ ਹੈ ਕਿ ਫਾਜ਼ਲਿਕਾ ਬਲੱਡ ਬੈਂਕ 'ਚ ਜੋ ਵੀ ਬਲੱਡ ਗਰੁੱਪ ਦੀ ਕਮੀ ਹੈ, ਉਸ ਨੂੰ ਪੂਰਾ ਰੱਖਿਆ ਜਾਵੇ।। ਜਿਸ ਤਹਿਤ ਅੱਜ ਕੇਵਲ ਏ-ਪਾਜ਼ਿਟਿਵ, ਏ-ਨੈਗੇਟਿਵ, ਓ-ਪਾਜ਼ਿਟਿਵ, ਓ-ਨੈਗੇਟਿਵ ਅਤੇ ਬੀ-ਨੈਗੇਟਿਵ, ਬੀ-ਪਾਜ਼ਿਟਿਵ ਬਲੱਡ ਗਰੁੱਪਾਂ ਦੀ ਜਾਂਚ ਕੀਤੀ ਗਈ। ਉਨਾਂ੍ਹ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਛੋਟੇ-ਛੋਟੇ ਕੈਂਪ ਲਗਾ ਕੇ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ,ਉਨਾਂ੍ਹ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੂਨਦਾਨ ਕਰਨ ਲਈ ਅੱਗੇ ਆਉਂਦੇ ਰਹਿਣ ਕਿਉਂਕਿ ਇਸ ਤੋਂ ਘੱਟ ਖੂਨਦਾਨ ਕਰਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ ਆਏ ਹੋਏ ਖ਼ੂਨਦਾਨੀਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਅਤੇ ਸਮੂਹ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ।ਸੰਸਥਾ ਵੱਲੋਂ ਆਗਾਮੀ ਕੈਂਪ 6 ਫਰਵਰੀ ਨੂੰ ਮੰਡੀ ਲਾਧੂਕਾ ਵਿਖੇ ਲਗਾਇਆ ਜਾਵੇਗਾ।