ਜਗਮੀਤ ਸਿੰਘ, ਅਮਲੋਹ : ਹਲਕਾ ਅਮਲੋਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਗੈਰੀ ਬੜਿੰਗ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਅਸ਼ਵਨੀ ਅਬਰੋਲ ਦੇ ਸੱਦੇ 'ਤੇ ਆਪਣੀ ਟੀਮ ਸਮੇਤ ਉਨ੍ਹਾਂ ਦੇ ਘਰ ਪਹੁੰਚੇ। ਐਡਵੋਕੇਟ ਅਬਰੋਲ ਵੱਲੋਂ ਪਾਰਟੀ ਅਹੁਦੇਦਾਰਾਂ, ਸਮਰਥਕਾਂ ਅਤੇ ਸ਼ਹਿਰ ਵਾਸੀਆਂ ਸਮੇਤ ਗੈਰੀ ਬੜਿੰਗ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਉਥੇ ਹੀ ਸਾਰਿਆਂ ਨੇ ਗੈਰੀ ਬੜਿੰਗ ਨੂੰ ਜਿੱਥੇ ਪਾਰਟੀ ਵੱਲੋਂ ਉਮੀਦਵਾਰ ਐਲਾਨ ਕਰਨ 'ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਲ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉੱਥੇ ਹੀ ਐਡਵੋਕੇਟ ਅਬਰੋਲ ਵੱਲੋਂ ਪਾਰਟੀ ਉਮੀਦਵਾਰ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ।
ਗੈਰੀ ਬੜਿੰਗ ਨੇ ਦੱਸਿਆ ਕਿ ਪੰਜਾਬ ਵਿਚ ਪਾਰਟੀ ਦੀ ਸਰਕਾਰ ਬਣਨ 'ਤੇ ਸਾਰੇ ਮਾਫੀਆ ਨੂੰ ਖ਼ਤਮ ਕੀਤਾ ਜਾਵੇਗਾ ਤੇ ਇਕ ਇਮਾਨਦਾਰ ਸਰਕਾਰ ਸਾਰੇ ਪੰਜਾਬੀਆਂ ਨੂੰ ਦਿੱਲੀ ਦੀ ਤਰਜ 'ਤੇ ਮਿਆਰੀ ਅਤੇ ਵਧੀਆ ਸੇਹਤ ਸਹੂਲਤਾਂ, ਸਕੂਲੀ ਸਿੱਖਿਆ ਦਿੱਤੀ ਜਾਵੇਗੀ ਅਤੇ ਪੜ੍ਹੇ ਲਿਖੇ ਪੰਜਾਬੀਆਂ ਨੂੰ ਉਚਿਤ ਰੁਜ਼ਗਾਰ ਦਿੱਤਾ ਜਾਵੇਗਾ। ਪਬਲਿਕ ਸਰਵਿਸ ਦੀਆਂ 150 ਤੋਂ ਵੀ ਵੱਧ ਸਹੂਲਤਾਂ ਦਿੱਲੀ ਦੀ ਤਰਜ 'ਤੇ ਘਰ ਬੈਠੇ ਹੀ ਮਿਲਣਗੀਆਂ। ਐਡਵੋਕੇਟ ਅਬਰੋਲ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਬਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਵਿਚ ਮਦਦ ਕਰਨ ਤਾਂ ਜੋ ਪੰਜਾਬ ਵਿਚ 'ਆਪ' ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਮਦਨ ਮੋਹਣ ਅਬਰੋਲ, ਸੰਜੀਵ ਕੁਮਾਰ ਜਿੰਦਲ, ਹਰਬੰਸ ਸਿੰਘ ਧੀਮਾਨ, ਯਾਦਵਿੰਦਰ ਸ਼ਰਮਾ, ਕਮਲਦੀਪ, ਵਰਿੰਦਰ ਰਾਣਾ, ਰਜਨੀਸ਼ ਕੁਮਾਰ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ, ਨਿਤਿਨ ਸ਼ਰਮਾ, ਰਣਜੀਤ ਸਿੰਘ ਪਨਾਗ, ਕੁਲਵੀਰ ਸਿੰਘ ਬੜਿੰਗ, ਚਰਨਜੀਤ ਸਿੰਘ,ਗੁਰਪਿੰਦਰ ਸਿੰਘ, ਦਵਿੰਦਰ ਕੁਮਾਰ, ਰਿਸ਼ੀ ਅਰੋੜਾ, ਧਰਮਵੀਰ ਗੋਇਲ, ਹੈਪੀ ਗਰਗ ਅਤੇ ਦੇਵੀ ਨਾਥ ਮੌਜੂਦ ਸਨ।