ਪੱਤਰ ਪ੍ਰਰੇਰਕ, ਅਮਲੋਹ : ਹਲਕੇ ਦੇ ਪਿੰਡ ਮਛਰਾਏ ਖੁਰਦ 'ਚ ਪੂਰੇ ਹੋਏ ਵਿਕਾਸ ਕੰਮਾਂ ਦਾ ਉਦਘਾਟਨ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਵਲੋਂ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ 'ਚ ਵੀ ਵਿਕਾਸ ਕਰਨ ਦਾ ਭਰੋਸਾ ਦਿੱਤਾ। ਰਣਦੀਪ ਸਿੰਘ ਨੇ ਕਿਹਾ ਜਿਹੜਾ ਵਿਕਾਸ ਕਾਂਗਰਸ ਸਰਕਾਰ ਨੇ ਕਰਵਾਇਆ ਹੋਰਨਾਂ ਸਰਕਾਰਾਂ ਨਹੀਂ ਕਰਵਾ ਸਕੀਆਂ ਵਿਕਾਸ ਲਈ ਯਤਨ ਹੋਰ ਵੀ ਜਾਰੀ ਹਨ। ਉਨਾਂ੍ਹ ਕਿਹਾ ਜੇਕਰ ਵੋਟਾਂ ਕੰਮ ਨੂੰ ਦੇਖ ਕੇ ਪੈਣ ਲੱਗ ਜਾਣ ਤਾਂ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਅਤੇ ਵੋਟਾਂ 'ਚ ਉਨਾਂ੍ਹ ਲੋਕਾਂ ਤੋਂ ਗੁਰੇਜ਼ ਰੱਖੋ ਜਿਨਾਂ੍ਹ ਦੀ ਸੋਚ ਨਿੰਦਾ ਕਰਨੀ ਹੈ। ਇਸ ਮੌਕੇ ਰਣਦੀਪ ਸਿੰਘ ਦਾ ਪਿੰਡ ਦੇ ਸਰਪੰਚ ਜਗਜੀਤ ਸਿੰਘ ਅਤੇ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਵਿਕਾਸ ਲਈ ਹੋਰ ਵੀ ਸਹਿਯੋਗ ਮੰਗਿਆ। ਇਸ ਮੌਕੇ ਪੀਏਡੀਬੀ ਬੈਂਕ ਪੰਜਾਬ ਦੇ ਡਾਇਰੈਕਟਰ ਜਸਮੀਤ ਸਿੰਘ ਰਾਜਾ, ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਜਗਜੀਤ ਸਿੰਘ ਸਰਪੰਚ, ਜ਼ਲਿ੍ਹਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਭੱਟੋਂ, ਵਾਇਸ ਚੇਅਰਮੈਨ ਬਲਵਿੰਦਰ ਸਿੰਘ ਗੁਰਧਨਪੁਰ, ਯੂਥ ਆਗੂ ਅਰਸ਼ਪ੍ਰਰੀਤ ਸਿੰਘ, ਹੈਪੀ ਸੂਦ, ਬਲਵੀਰ ਸਿੰਘ ਮਿੰਟੂ, ਹਰਪ੍ਰਰੀਤ ਸਿੰਘ ਸਰਪੰਚ, ਜਗਰੂਪ ਸਿੰਘ ਸਲਾਣੀ, ਸਰਨ ਭੱਟੀ, ਮਨਪ੍ਰਰੀਤ ਸਿੰਘ ਮਿੰਟਾ ਅਤੇ ਪਿੰਡ ਵਾਸੀ ਮੌਜੂਦ ਸਨ।