ਸਟਾਫ਼ ਰਿਪੋਰਟਰ,ਫ਼ਤਹਿਗੜ੍ਹ ਸਾਹਿਬ : ਬਾਬਾ ਗੁਲਜਾਰ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਸ਼ੁਰੂ ਗਈ। ਸਰੋਵਰ ਦੀ ਸਫਾਈ ਦੀ ਕਾਰ ਸੇਵਾ ਕਥਾ ਵਾਚਕ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਅਤਰ ਵਲੋਂ ਅਰਦਾਸ ਕਰਨ ਉਪਰੰਤ ਸ਼ੁਰੂ ਕੀਤੀ ਗਈ। ਇਸ ਦੌਰਾਨ ਇਲਾਕੇ ਦੀ ਵੱਡੀ ਗਿਣਤੀ ’ਚ ਸੰਗਤ ਜਿਸ ’ਚ ਔਰਤਾਂ ਬਜ਼ੁਰਗ ਅਤੇ ਨੌਜਵਾਨਾਂ ਨੇ ਸਰੋਵਰ ’ਚੋਂ ਗਾਰ ਕੱਢਣ ਦੀ ਕਾਰ ਸੇਵਾ ਕੀਤੀ ਅਤੇ ਦਿਨ ਭਰ ਸੰਗਤ ਸਤਿਨਾਮ ਵਾਹਿਗੁੁਰੂ ਦਾ ਜਾਪ ਕਰਦੀ ਰਹੀ। ਕਾਰ ਸੇਵਾ ਵਾਲੇ ਬਾਬਾ ਕੁਲਦੀਪ ਸਿੰਘ ਨੇ ਦੱਸਿਆ ਕਿ ਸਰੋਵਰ ’ਚ ਗਾਰ ਪੈਦਾ ਹੋਣ ਕਰਕੇ ਸਰੋਵਰ ਦਾ ਪਾਣੀ ਗੰਧਲਾ ਹੋ ਗਿਆ ਸੀ ਜਿਸ ਕਰਕੇ ਸੰਗਤ ਨੂੰ ਇਸ਼ਨਾਨ ਵਗੈਰਾ ਕਰਨ ’ਚ ਦਿੱਕਤ ਆ ਰਹੀ ਸੀ ਜਿਸ ਕਰਕੇ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਕਰਵਾਈ ਗਈ ਹੈ ਅਤੇ ਗਾਰ ਕੱਢਣ ਉੁਪਰੰਤ ਸਰੋਵਰ ’ਚ ਰੇਤ ਪਾਉਣ ਤੋਂ ਬਾਅਦ ਪਾਣੀ ਛੱਡ ਕੇ ਸਰੋਵਰ ਸੰਗਤ ਨੂੰ ਅਰਪਣ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਰ ਸੇਵਾ ਵਲੋਂ 2014 ਅਤੇ 2016 ਇਸ ਸਰੋਵਰ ਦੀ ਸਫਾਈ ਦੀ ਸੇਵਾ ਕਰਵਾਈ ਗਈ ਸੀ ਜਿਸ ਤੋਂ ਬਾਅਦ ਪੰਜ ਸਾਲ ਹੁਣ ਇਸ ਦੀ ਸਫਾਈ ਦੀ ਕਾਰ ਸੇਵਾ ਕਰਵਾਈ ਗਈ ਹੈ। ਇਸ ਦੌਰਾਨ ਸੰਗਤ ਲਈ ਫ਼ਲ ਫਰੂਟ,ਠੰਡੇ ਮਿੱਠੇ ਜਲ ਆਦਿ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਇੰਚਾਰਜ ਕੁਲਵਿੰਦਰ ਸਿੰਘ ਚੀਮਾ,ਲੰਗਰ ਇੰਚਾਰਜ ਤਰਸੇਮ ਸਿੰਘ ਸਰਾਓ,ਮੇਜ਼ਰ ਸਿੰਘ ਸਟੋਰਕੀਪਰ,ਸਹਿਬਪ੍ਰੀਤ ਸਿੰਘ ਸਰਾਓ,ਬਾਬਾ ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਸੰਖਿਆ ’ਚ ਸੰਗਤ ਮੌਜੂਦ ਸੀ।