ਰਿਉਣਾ ਭੋਲਾ ਦੀ ਝੰਡੀ ਪਰਮਿੰਦਰ ਡੂਮਛੇੜੀ ਨੇ ਜਿੱਤੀ
ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਬਾਬਾ ਜਿਊਣਾ ਰਾਮ ਜੀ ਵੈੱਲਫੇਅਰ ਕਲੱਬ ਤੇ ਗ੍ਰਾਮ ਪੰਚਾਇਤ ਰਿਉਣਾ ਭੋਲਾ ਵੱਲੋਂ ਪਨਤਾਲੀ ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਐਡਵੋਕੇਟ ਕੰਵਲਵੀਰ ਸਿੰਘ ਰਾਏ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਬੇਸ਼ੱਕ ਬਹੁਤ ਸਾਰੇ ਪਹਿਲਵਾਨਾਂ ਨੇ ਜੌਹਰ ਦਿਖਾਏ, ਵੱਡੀ ਝੰਡੀ ਦੀ ਕੁਸ਼ਤੀ ਪਰਮਿੰਦਰ ਡੂਮਛੇੜੀ ਅਤੇ ਬਲਵਿੰਦਰ ਬੀਐਸਐਫ ਵਿਚਕਾਰ ਹੋਈ, ਪਰਮਿੰਦਰ ਡੂਮਛੇੜੀ ਜੇਤੂ ਰਿਹਾ। ਛੋਟੀ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਅਜੇ ਕੈਂਥਲ ਦੇ ਵਿਚਕਾਰ ਹੋਈ, ਕਮਲਜੀਤ ਡੂਮਛੇੜੀ ਜੇਤੂ ਰਿਹਾ। ਇਸ ਮੌਕੇ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਸਰੀਰਿਕ ਤਾਕਤ ਪੱਖੋਂ ਹੀ ਦੁਨੀਆਂ ਭਰ ਦੇ ਵਿੱਚ ਜਾਣਿਆ ਜਾਂਦਾ ਹੈ, ਤੰਦਰੁਸਤ ਸਰੀਰ ਹੀ ਸਾਡਾ ਸਭ ਤੋਂ ਜ਼ਰੂਰੀ ਗਹਿਣਾ ਹੈ। ਸਰੀਰ ਦੀ ਸੰਭਾਲ ਕਰਕੇ ਹੀ ਇਸ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਨੌਜਵਾਨ ਪੀੜ੍ਹੀ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਸਾਡੀ ਜਵਾਨੀ ਕੁਰਾਹੇ ਪੈ ਗਈ ਹੈ ਅਤੇ ਨਸ਼ਿਆਂ ਵਰਗੀ ਦਲਦਲ ਵਿੱਚ ਧਸਦੀ ਜਾ ਰਹੀ ਹੈ, ਇਨਾਂ੍ਹ ਨੂੰ ਬਚਾਉਣ ਦੇ ਲਈ ਖੇਡਾਂ ਵੱਲ ਪੇ੍ਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਆਏ ਮਹਿਮਾਨਾਂ ਨੂੰ ਲਖਵੀਰ ਸਿੰਘ ਰਾਏ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਹਰਦੇਵ ਸਿੰਘ, ਰਣਧੀਰ ਸਿੰਘ ਨੰਬਰਦਾਰ, ਜਸਵਿੰਦਰ ਸਿੰਘ, ਕਰਨੈਲ ਸਿੰਘ, ਹਰਮੇਸ਼ ਸ਼ਰਮਾ, ਹਰਨਾਮ ਸਿੰਘ, ਤਾਰਾ ਖਾਨ, ਕੁਲਜੀਤ ਸਿੰਘ, ਜਗਦੇਵ ਸਿੰਘ ਫੌਜੀ, ਸੁਖਦੇਵ, ਸੁਖਜੀਵਨ ਖ਼ਾਨ, ਤਰਨਪ੍ਰਰੀਤ ਸਿੰਘ, ਦਿਲਪ੍ਰਰੀਤ ਸਿੰਘ, ਮਲਕੀਅਤ ਸਿੰਘ, ਤਰਲੋਚਨ ਸਿੰਘ, ਰਣਜੀਤ ਸਿੰਘ, ਦਵਿੰਦਰ ਸਿੰਘ, ਹਰਨੇਕ ਸਿੰਘ, ਸੰਦੀਪ ਸਿੰਘ ਿਛੰਦਾ, ਲਖਵਿੰਦਰ ਜਾਗੋ, ਜਗਜੀਤ ਸਿੰਘ ਰਿਊਣਾ ਆਦਿ ਵੀ ਹਾਜ਼ਰ ਸਨ।