ਸਰਕਾਰ ਕਿਸਾਨਾਂ ਨੂੰ ਮੁੜ ਮਜਾਰੇ ਬਣਾਉਣ 'ਤੇ ਤੁਲੀ : ਜਥੇਦਾਰ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਹੱਕ ਦਿਵਾਏ ਸਨ ਪਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉਨਾਂ੍ਹ ਨੂੰ ਮੁੜ ਤੋਂ ਮੁਜਾਰੇ ਬਣਾਉਣ 'ਤੇ ਤੁਲੀ ਹੋਈ ਹੈ ਜਦਕਿ ਰਾਜਾ ਪਰਜਾ ਪਾਲਕ ਹੁੰਦਾ ਹੈ ਪਰ ਭਾਰਤ ਦਾ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਘਰਾਣਿਆਂ ਨੂੰ ਦਿਵਾ ਰਾਜਾ ਪਰਜਾ ਦਾ ਘਾਣ ਕਰ ਰਿਹਾ ਹੈ।
Publish Date: Thu, 22 Jul 2021 05:54 PM (IST)
Updated Date: Thu, 22 Jul 2021 05:54 PM (IST)
ਸਟਾਫ਼ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਹੱਕ ਦਿਵਾਏ ਸਨ ਪਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉਨਾਂ੍ਹ ਨੂੰ ਮੁੜ ਤੋਂ ਮੁਜਾਰੇ ਬਣਾਉਣ 'ਤੇ ਤੁਲੀ ਹੋਈ ਹੈ ਜਦਕਿ ਰਾਜਾ ਪਰਜਾ ਪਾਲਕ ਹੁੰਦਾ ਹੈ ਪਰ ਭਾਰਤ ਦਾ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਘਰਾਣਿਆਂ ਨੂੰ ਦਿਵਾ ਰਾਜਾ ਪਰਜਾ ਦਾ ਘਾਣ ਕਰ ਰਿਹਾ ਹੈ।
ਜਥੇਦਾਰ ਰਘਵੀਰ ਸਿੰਘ ਵੀਰਵਾਰ ਨੂੰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸਨ। ਉਨਾਂ੍ਹ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤਾ ਤਿੰਨ ਖੇਤੀ ਬਿੱਲ ਰੱਦ ਕਰਵਾਉਣ ਲਈ ਪਿਛਲੇ ਅੱਠ ਮਹੀਨੇ ਤੋਂ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ 'ਤੇ ਅੱਤ ਦੀ ਗਰਮੀ, ਝੱਖੜ ਅਤੇ ਬਰਸਾਤਾਂ 'ਚਬੜੇ ਸਬਰ ਤੇ ਹੌਸਲੇ ਨਾਲ ਬੈਠੇ ਹਨ ਜਿਸ ਕਰਕੇ 500 ਦੇ ਕਰੀਬ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ ਪਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਿਤ ਕਰਨ ਦੀ ਜਿੱਦ ਫੜੀ ਬੈਠੀ ਹੈ। ਉਨਾਂ੍ਹ ਕਿਹਾ ਕਿ ਸਰਕਾਰ ਨੂੰ ਬਿੱਲ ਰੱਦ ਕਰਕੇ ਕਿਸਾਨਾਂ ਦੇ ਹੱਕ ਦੇਣੇ ਚਾਹੀਦੇ ਹਨ ਤਾਂ ਕਿ ਕਿਸਾਨ ਆਪਣੇ ਘਰ ਆ ਸਕਣ। ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗੁਰਦੀਪ ਸਿੰਘ ਕੰਗ,ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗੰ੍ਥੀ ਭਾਈ ਹਰਪਾਲ ਸਿੰਘ,ਮੈਨੇਜਰ ਬਲਵਿੰਦਰ ਸਿੰਘ ਭਮਾਰਸੀ,ਸਪਰਵਾਈਜ਼ਰ ਅਮਰੀਕ ਸਿੰਘ ਮਨੈਲਾ,ਕਥਾ ਵਾਚਕ ਭਾਈ ਗੁਰਪ੍ਰਰੀਤ ਸਿੰਘ,ਹਰਨੇਕ ਸਿੰਘ ਬਡਾਲੀ,ਰਿਕਾਰਡ ਕੀਪਰ ਹਰਜੀਤ ਸਿੰਘ ਆਦਿ ਮੌਜੂਦ ਸਨ।