ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਸਰਹਿੰਦ ਪਟਿਆਲਾ ਰੋਡ 'ਤੇ ਪੈਂਦੇ ਪਿੰਡ ਆਦਮਪੁਰ 'ਚ ਸਵੱਖਤੇ ਹੀ ਕਿਸਾਨਾਂ ਨੇ ਯੂਰੀਏ ਦੀ ਘਾਟ ਨੂੰ ਲੈ ਕੇ ਮੇਨ ਰੋਡ ਜਾਮ ਕਰ ਦਿੱਤਾ। ਦੂਜੇ ਪਾਸੇ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਰੋਡ ਤੋਂ ਲੰਘ ਰਹੇ 'ਆਪ' ਦੇ ਹਲਕਾ ਇੰਚਾਰਜ ਐਡਵੋਕੇਟ ਲਖਵੀਰ ਸਿੰਘ ਰਾਏ ਵੀ ਕਿਸਾਨਾਂ ਦੇ ਸਮੱਰਥਨ 'ਚ ਧਰਨੇ 'ਚ ਸ਼ਾਮਲ ਹੋ ਗਏ। 2 ਘੰਟੇ ਤਕ ਚੱਲੇ ਇਸ ਰੋਸ ਧਰਨੇ ਨੂੰ ਖੁੱਲਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਹਿਕਾਰਤਾ ਵਿਭਾਗ ਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਜਿਨ੍ਹਾਂ ਨੇ ਕਿਸਾਨਾਂ ਦੀ ਗੱਲ ਸੁਣੀ ਤੇ ਵਿਭਾਗ ਵਲੋਂ ਦਿੱਤੇ ਭਰੋਸੇ ਉਪਰੰਤ ਧਰਨਾ ਚੁੱਕ ਗਿਆ। ਨਾਹਰ ਸਿੰਘ ਆਦਮਪੁਰ ਨੇ ਦੱਸਿਆ ਉਨਾਂ੍ਹ ਦੇ ਪਿੰਡ 'ਚ ਜੋ ਸੁਸਾਇਟੀ ਬਣੀ ਹੈ, ਉਹ 9 ਪਿੰਡਾਂ ਦੀ ਸੁਸਾਇਟੀ ਹੈ ਪਰ ਅੱਜ ਦੇ ਹਲਾਤ 'ਚ ਸੁਸਾਇਟੀ ਕੋਲ ਸਿਰਫ 400 ਕੱਟਾ ਯੂਰੀਆ ਹੈ, ਜਦ ਕਿ ਉਨਾਂ ਦੀ ਲੋੜ 5-7 ਹਜ਼ਾਰ ਕੱਟੇ ਦੀ ਹੈ। ਵਿਭਾਗ ਵਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਹੀ ਦਿੱਤਾ ਜਾ ਰਿਹਾ। ਇਸ ਸਬੰਧੀ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲੇ ਹਾਂ। ਜੇਕਰ ਸਮੇਂ ਸਿਰ ਯੂਰੀਆ ਨਾ ਪਾਇਆ ਗਿਆ ਤਾਂ ਫਸਲ ਤਬਾਹ ਹੋ ਜਾਵੇਗੀ। ਇਸ ਮੌਕੇ ਲਖਵੀਰ ਸਿੰਘ ਰਾਏ ਨੇ ਸੰਬੋਧਨ ਕੀਤਾ। ਇਸ ਮੌਕੇ ਤਹਿਸੀਲਦਾਰ ਫਤਹਿਗੜ੍ਹ ਸਾਹਿਬ ਤੇ ਸਹਿਕਾਰੀ ਬੈਂਕ ਦੇ ਡਿਪਟੀ ਜ਼ਿਲ੍ਹਾ ਮੈਨੇਜਰ ਨੇ ਕਿਸਾਨਾਂ ਨੂੰ ਸ਼ਾਮ ਤਕ 550 ਥੈਲੇ ਯੂਰੀਆ ਦੇਣ ਦਾ ਭਰੋਸਾ ਦਿੱਤਾ। ਜਿਸ ਉਪਰੰਤ ਧਰਨਾ ਸਮਾਪਤ ਹੋ ਗਿਆ। ਇਸ ਮੌਕੇ ਬਲਜਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ, ਹਰਪ੍ਰਰੀਤ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ, ਬਲਵੀਰ ਸਿੰਘ, ਕਮਲਪ੍ਰਰੀਤ ਸਿੰਘ, ਰਣਜੀਤ ਸਿੰਘ, ਬਖਸ਼ੀਸ਼ ਸਿੰਘ ਤੇ ਪਰਵਿੰਦਰ ਸਿੰਘ ਮੌਜੂਦ ਸਨ।