ਸਟਾਫ਼ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਸੂਬੇ ਅੰਦਰ ਚੰਗੀ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਆਡੀਓ ਵਿਜ਼ੂਅਲ ਏਡ ਨਾਲ ਲੈੱਸ ਇਕ ਜਾਗਰੂਕਤਾ ਵੈਨ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਅੰਦਰ ਆਮ ਲੋਕਾਂ ਅਤੇ ਸਕੂਲਾਂ ਅੰਦਰ ਸਕੂਲੀ ਬੱਚਿਆਂ ਨੂੰ ਚੰਗੀ ਸਿਹਤ ਸਬੰਧੀ ਜਾਗਰੂਕ ਕਰ ਰਹੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਸ ਵੈਨ ਵਿੱਚ ਸਿਹਤ ਜਾਗਰੂਕਤਾ ਫਲੈਕਸ ਹੋਣ ਦੇ ਨਾਲ-ਨਾਲ ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ ,ਵਧੇਰੇ ਰੁੱਖ ਲਗਾਉਣਾ ,ਬਿਜਲੀ ਦੀ ਲੋੜ ਅਨੁਸਾਰ ਵਰਤੋਂ ਕਰਨ, ਪਲਾਸਟਿਕ ਦੀ ਵਰਤੋਂ ਬਿਲਕੁਲ ਬੰਦ ਕਰਨ ਅਤੇ ਰਹਿੰਦ ਖੂੰਹਦ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਆਦਿ ਸਬੰਧੀ ਵੀ ਭਰਪੂਰ ਜਾਣਕਾਰੀ ਉਪਲੱਬਧ ਹੈ। ਉਨਾਂ੍ਹ ਦੱਸਿਆ ਕਿ ਅੱਜ ਇਸ ਵੈਨ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਫਤਹਿਗੜ੍ਹ ਸਾਹਿਬ ਅਤੇ ਸਿਹਤ ਸੈਂਟਰ ਬਾੜਾ ਸਰਹਿੰਦ ਵਿਖੇ ਆਮ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਸਿਹਤ ਅਤੇ ਸਿਹਤਮੰਦ ਵਾਤਾਵਰਨ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਮੈਡੀਕਲ ਅਫਸਰ ਡਾ.ਅਰਪਿਤ ਸ਼ਰਮਾ,ਡਾ. ਸ਼ਿਲਪੀ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਅਮਰਜੀਤ ਸਿੰਘ ਸੋਹੀ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਪੋ੍ਗਰਾਮ ਕੋਆਰਡੀਨੇਟਰ ਜੋਤੀ ਗੁੁਲੀਆ, ਸਕੂਲ ਦੀ ਮੁੱਖ ਅਧਿਆਪਕਾ ਹਰਪ੍ਰਰੀਤ ਕੌਰ,ਅਧਿਆਪਕਾ ਨਿਸ਼ੂ ਪਾਲ ਕੌਰ, ਤਰਨਜੀਤ ਕੌਰ, ਨਵਨੀਤ ਕੌਰ, ਹਰਜੀਤ ਕੌਰ, ਸੁਖਪ੍ਰਰੀਤ ਕੌਰ, ਆਂਗਣਵਾੜੀ ਵਰਕਰ ਰਮਾ ਕੌਰ ਅਤੇ ਗਿਆਨੋ ਆਦਿ ਮੌਜੂਦ ਸਨ।