ਅਰਸ਼ਦੀਪ ਸੋਨੀ, ਸਾਦਿਕ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ 'ਤੇ ਕੀਤੀ ਗਈ ਈ.ਡੀ ਦੀ ਕਾਰਵਾਈ ਭਾਜਪਾ ਦੀ ਬਦਲਾ ਲਊ ਨੀਤੀ ਦਾ ਹਿੱਸਾ ਹੈ। ਇਹ ਸ਼ਬਦ ਸਾਦਿਕ ਵਿਖੇ ਵੱਖ ਵੱਖ ਥਾਵਾਂ 'ਤੇ ਨੁੱਕੜਾਂ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੁਸ਼ਲਦੀਪ ਸਿੰਘ ਕਿੱਕੀ ਿਢੱਲੋਂ ਐਮ.ਐਲ.ਏ ਫਰੀਦਕੋਟ ਨੇ ਕਹੀ। ਉਨਾਂ ਕਿਹਾ ਕਿ ਬੀ.ਜੇ.ਪੀ ਦੀ ਫਿਰੋਜ਼ਪੁਰ ਦੀ ਫਲਾਪ ਰੈਲੀ ਅਤੇ ਉਸ ਮੌਕੇ ਹੋਏ ਵਿਰੋਧ ਨੂੰ ਲੈ ਕੇ ਪੰਜਾਬ ਦੇ ਲੋਕਾਂ ਪ੍ਰਤੀ ਲਏ ਚੰਨੀ ਸਾਹਿਬ ਦੇ ਦਿ੍ੜ ਸਟੈਂਡ ਕਾਰਨ ਭਾਜਪਾ ਪੇ੍ਸ਼ਾਨ ਹੋ ਗਈ ਹੈ। ਜਿਸ ਕਾਰਨ ਉਹ ਪੰਜਾਬ ਸਰਕਾਰ ਤੇ ਉਨਾਂ ਦੇ ਆਗੂਆਂ ਨੂੰ ਈ.ਡੀ. ਦੀ ਕਾਰਵਾਈ ਕਰਕੇ ਤੰਗ ਪੇ੍ਸ਼ਾਨ ਕੀਤਾ ਜਾ ਰਿਹਾ ਹੈ। ਕਿਉਂਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਅਧਾਰ ਨਹੀਂ ਹੈ। ਆਪ ਵੱਲੋਂ ਭਗਵੰਤ ਮਾਨ ਨੂੰ ਸੀ.ਐਮ. ਚਿਹਰਾ ਦੇ ਐਲਾਨ ਸਬੰਧੀ ਿਢੱਲੋਂ ਨੇ ਕਿਹਾ ਕਿ ਸਰਕਾਰ ਚੁਟਕਲਿਆਂ ਨਾਲ ਨਹੀਂ ਚੱਲਦੀ ਤੇ ਨਾ ਹੀ ਵਿਕਾਸ ਹੁੰਦਾ ਹੈ। ਸੀ.ਐਮ ਚੰਨੀ ਦੇ ਜੋ ਫੈਸਲੇ 111 ਦਿਨਾਂ ਵਿੱਚ ਕੀਤੇ ਉਸ ਨੂੰ ਦੇਖ ਕੇ ਲੋਕ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਉਣ ਲਈ ਤਤਪਰ ਹਨ। ਸਾਨੂੰ ਅਜਿਹੇ ਮੁੱਖ ਮੰਤਰੀ ਚਾਹੀਦੇ ਹਨ ਤੇ ਸਾਡੇ ਆਉਣ ਵਾਲੇ ਮੁੱਖ ਮੰਤਰੀ ਵੀ ਚੰਨੀ ਹੀ ਹੋਣਗੇ। ਕਿੱਕੀ ਿਢੱਲੋਂ ਨੇ ਕਿਹਾ ਕਿ ਮੈਂ ਕੰਮ ਕਰਨ ਦਾ ਵਾਅਦਾ ਕਰਕੇ ਨਹੀਂ ਸਗੋਂ ਕੀਤੇ ਕੰਮਾਂ ਦਾ ਹਵਾਲਾ ਦੇ ਕੇ ਵੋਟਾਂ ਮੰਗ ਰਿਹਾ ਹਾਂ। ਲਗਭਗ 80 ਪ੍ਰਤੀਸ਼ਤ ਕੰਮ ਹੋ ਚੁੱਕੇ ਹਨ ਜੋ ਰਹਿੰਦੇ ਹਨ ਉਹ ਵੀ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ ਦੀਪਕ ਕੁਮਾਰ ਸੋਨੂੰ, ਗਿੰਦਰਜੀਤ ਸਿੰਘ ਸੇਖੋਂ ਦੋਨੋਂ ਚੇਅਰਮੈਨ, ਸ਼ਿਵਰਾਜ ਸਿੰਘ ਿਢੱਲੋਂ ਸਰਪੰਚ, ਸੁਖਵੀਰ ਮਰਾੜ੍ਹ, ਕਰਮਚੰਦ ਪੱਪੀ, ਗੁਰਪ੍ਰਸ਼ਾਦ, ਗੁਰਚੰਦ ਸਿੰਘ ਮੁਮਾਰਾ, ਿਛੰਦਾ ਬਜਾਜ, ਸੁਖਰਾਮ ਕਟਾਰੀਆ, ਹਰਵੀਰ ਸਿੰਘ ਿਢੱਲੋਂ, ਸਫਦਰਪਾਲ ਸਿੰਘ ਸੰਧੂ, ਲਖਵੀਰ ਸਿੰਘ ਲੱਖਾ, ਫੁੱਲਵਿੰਦਰ ਮੱਕੜ, ਗਗਨ ਗੋਇਲ, ਪੰਮਾ ਸੇਠੀ, ਸੁਰਿੰਦਰ ਸੇਠੀ, ਸੰਦੀਪ ਗੁਲਾਟੀ, ਵਿਜੇ ਬਜਾਜ, ਬਲਰਾਜ ਮਰਾੜ੍ਹ, ਸਤਨਾਮ ਸਿੰਘ, ਵੀ ਹਾਜਰ ਸਨ।