ਚਾਨਾ, ਕੋਟਕਪੂਰਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪੱਧਰੀ ਸੱਦੇ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਕਿਸਾਨਾਂ ਵੱਲੋ ਭਾਜਪਾ ਆਗੂ ਸੁਨੀਤਾ ਗਰਗ ਦੇ ਘਰ ਅੱਗੇ ਪੱਕੇ ਮੋਰਚੇ ਵਿੱਚ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਦੇ 106 ਵੇਂ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ,ਜਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਰੋੜੀ ਕਪੂਰਾ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਜਿਉਣ ਵਾਲਾ, ਜਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਮੱਤਾ, ਜਿਲ੍ਹਾ ਸੰਗਠਨ ਸਕੱਤਰ ਜਸਪ੍ਰਰੀਤ ਸਿੰਘ ਜੈਤੋ, ਜਿਲ੍ਹਾ ਆਗੂ ਮਲਕੀਤ ਸਿੰਘ ਚਮੇਲੀ, ਬਲਾਕ ਜੈਤੋ ਪ੍ਰਧਾਨ ਜਗਜੀਤ ਸਿੰਘ ਜੈਤੋ, ਸੇਵਕ ਸਿੰਘ ਜਿਉਣ ਵਾਲਾ , ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰੰਧਾਵਾ ਦੇ ਰਵਿੰਦਰ ਸਿੰਘ ਸੇਵੇਵਾਲਾ ਨੇ ਸੰਬੋਧਨ ਕਰਦਿਆਂ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਵੱਲੋ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਤੇ ਤਕਰੀਰਾਂ ਕੀਤੀਆਂ ਅਤੇ ਅੱਜ ਫਿਰ ਕਾਲੇ ਅੰਗਰੇਜ਼ਾਂ ਖਿਲਾਫ ਉਸੇ ਤਰਾਂ੍ਹ ਲੜਾਈ ਵਿੱਚ ਕੁੱਦਣ ਲਈ ਪੇ੍ਰਰਤ ਕੀਤਾ ਇਸ ਮੌਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਉਣ ਵਾਲੀ 26 ਤਰੀਕ ਨੂੰ ਦਿੱਲੀ ਮੋਰਚੇ ਵਿੱਚ ਪਰਿਵਾਰਾਂ ਸਮੇਤ ਸ਼ਿਰਕਤ ਕਰਨ ਲਈ ਲਾਮਬੰਦ ਕੀਤਾ ਇਸ ਮੌਕੇ ਸੁਖਦੇਵ ਸਿੰਘ ਰਾਮੂਵਾਲਾ, ਜਗਦੀਪ ਸਿੰਘ ਰਾਮੂਵਾਲਾ, ਬਲਵਿੰਦਰ ਸਿੰਘ ਕੋਟਕਪੂਰਾ, ਹਾਕਮ ਸਿੰਘ ਸਰਾਵਾਂ, ਗੁਰਪਿੰਦਰ ਸਿੰਘ ਰੋੜੀ ਕਪੂਰਾ, ਸਤਪਾਲ ਸਿੰਘ ਜੈਤੋ, ਭੁਪਿੰਦਰ ਕੌਰ ਕੋਟ ਸੁਖੀਆ, ਰੁਪਿੰਦਰ ਕੌਰ ਬੱਗਿਆਣਾ, ਤੋ ਇਲਾਵਾ ਅੌਰਤਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।