ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ
'ਖੇਡਾਂ ਵਤਨ ਪੰਜਾਬ ਦੀਆਂ' ਦੀ ਸ਼ੁਰੂਆਤ ਨਾਲ ਬੱਚਿਆਂ ਤੇ ਨੌਜਵਾਨਾਂ ਦੇ ਮਨਾ ਵਿਚ ਖੇਡ ਭਾਵਨਾ ਪੈਦਾ ਹੋਈ ਤੇ ਹੁਣ ਪ੍ਰਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਗਤਕਾ ਕੋਚ ਨਿਯੁਕਤ ਕਰ ਕੇ ਸਕੂਲੀ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਗਤਕੇ ਦੀ ਸਿਖਲਾਈ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ। ਸਥਾਨਕ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ (ਲੜਕੀਆਂ) ਦੇ ਤੀਜੇ ਦਿਨ ਬਤੌਰ ਮੁੱਖ ਮਹਿਮਾਨ ਪੁੱਜੇ ਬਲਤੇਜ ਸਿੰਘ ਪੰਨੂੰ ਮੀਡੀਆ ਡਾਇਰੈਕਟਰ ਮੁੱਖ ਮੰਤਰੀ ਪੰਜਾਬ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਾਡਾ ਸ਼ਾਨਾਮੱਤਾ ਇਤਿਹਾਸ, ਗੌਰਵਮਈ ਵਿਰਾਸਤ ਅਤੇ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਸੀ ਪਰ ਗਤਕਾ ਐਸੋਸੀਏਸ਼ਨ ਵਰਗੀਆਂ ਜਥੇਬੰਦੀਆਂ ਨੇ ਗਤਕਾ ਕਲਾ ਨੂੰ ਖੇਡ ਮੈਦਾਨਾ ਵਿਚ ਲਿਆ ਕੇ ਜਿੱਥੇ ਪ੍ਰਫੁੱਲਿਤ ਕੀਤਾ ਹੈ, ਉੱਥੇ ਇਸ ਖੇਡ ਨੂੰ ਉਲੰਪਿਕ ਵਿਚ ਸ਼ਾਮਲ ਕਰਨ ਦੇ ਯਤਨ ਵੀ ਜਾਰੀ ਹਨ, ਜਿੰਨਾ ਲਈ ਪੰਜਾਬ ਸਰਕਾਰ ਦਾ ਪੂਰਨ ਸਹਿਯੋਗ ਮਿਲੇਗਾ। ਉਨ੍ਹਾਂ ਪੰਜਾਬੀਆਂ ਅਤੇ ਖਾਸ ਕਰ ਕੇ ਸਿੱਖਾਂ ਦੀ ਕਿਰਦਾਰਕੁਸ਼ੀ ਦੀਆਂ ਸਾਜ਼ਿਸ਼ਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਸਾਡਾ ਉੱਚਾ ਸੁੱਚਾ ਕਿਰਦਾਰ ਸ਼ੱਕੀ ਕਰਨ ਦੀਆਂ ਕੋਸ਼ਿਸ਼ਾਂ ਨੂੰ ਨੇਪਰੇ ਨਹੀਂ ਚੜ੍ਹਨ ਦਿੱਤਾ ਜਾਵੇਗਾ। ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਿਢੱਲੋਂ ਅਤੇ ਸਰਪ੍ਰਸਤ ਕੁਲਤਾਰ ਸਿੰਘ ਬਰਾੜ ਦੀ ਅਗਵਾਈ ਵਿਚ ਕਰਵਾਈ ਗਈ ਤਿੰਨ ਰੋਜ਼ਾ ਮਹਿਲਾ ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਪੈ੍ਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਪੰਜਾਬ ਭਰ ਦੇ ਪਿੰਡ, ਸ਼ਹਿਰਾਂ ਅਤੇ ਕਸਬਿਆਂ ਤੋਂ ਚੈਂਪੀਅਨਸ਼ਿਪ ਵਿਚ ਸ਼ਾਮਲ ਹੋਣ ਲਈ ਆਈਆਂ 16 ਟੀਮਾਂ ਅਰਥਾਤ 400 ਤੋਂ ਜਿਆਦਾ ਲੜਕੀਆਂ ਨੇ ਆਪਣੀ ਪ੍ਰਤਿਭਾ ਦੇ ਬਾਕਮਾਲ ਜ਼ੋਹਰ ਦਿਖਾਏ। ਓਵਰਆਲ 107 ਕੁੱਲ ਪੁਆਂਇੰਟ ਲੈ ਕੇ ਪਹਿਲਾ ਸਥਾਨ ਲੈਣ ਵਾਲੀ ਬਠਿੰਡਾ ਦੀ ਟੀਮ ਨੂੰ ਗੋਲਡ ਮੈਡਲ, 43 ਪੁਆਂਇੰਟਾਂ ਵਾਲੀ ਦੂਜੇ ਸਥਾਨ 'ਤੇ ਰਹਿਣ ਵਾਲੀ ਫਿਰੋਜ਼ਪੁਰ ਦੀ ਟੀਮ ਨੂੰ ਸਿਲਵਰ ਮੈਡਲ ਅਤੇ 37 ਪੁਆਇੰਟਾਂ ਵਾਲੀ ਤੀਜੇ ਸਥਾਨ 'ਤੇ ਰਹਿਣ ਵਾਲੀ ਲੁਧਿਆਣੇ ਦੀ ਟੀਮ ਨੂੰ ਬਰਾਊਨ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜਨਰਲ ਸਕੱਤਰ ਬਲਜੀਤ ਸਿੰਘ ਖੀਵਾ ਮੁਤਾਬਿਕ ਸ਼ੋ੍ਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ ਨੇ ਗਤਕਾ ਐਸੋਸੀਏਸ਼ਨ ਨੂੰ 50,000 ਰੁਪਏ ਦੀ ਨਕਦ ਰਾਸ਼ੀ ਦੇਣ ਦਾ ਐਲਾਨ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਵਿੱਖ ਵਿਚ ਵੀ ਇਸ ਤਰ੍ਹਾਂ ਦਾ ਸਹਿਯੋਗ ਜਾਰੀ ਰਹੇਗਾ। ਡਾ. ਪ੍ਰਰੀਤਮ ਸਿੰਘ ਛੌਕਰ ਮੁਤਾਬਿਕ ਰੈਫਰੀ ਅਤੇ ਕੁਮੈਂਟਰੀ 'ਚ ਕ੍ਰਮਵਾਰ ਨਰਿੰਦਰਪਾਲ ਸਿੰਘ ਪਾਰਸ, ਤਲਵਿੰਦਰ ਸਿੰਘ, ਸਿਮਰਨਜੀਤ ਸਿੰਘ, ਯੋਗਰਾਜ ਸਿੰਘ, ਇੰਦਰਜੀਤ ਸਿੰਘ, ਸ਼ੈਰੀ ਸਿੰਘ, ਮਨਿੰਦਰ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਕਰਨਜੀਤ ਸਿੰਘ, ਅਕਾਸ਼ਦੀਪ ਸਿੰਘ, ਸੁਖਦੀਪ ਸਿੰਘ, ਸੰਦੀਪ ਪਾਲ ਸਿੰਘ, ਵਿਕਰਮਜੀਤ ਸਿੰਘ, ਤੇਜਿੰਦਰ ਸਿੰਘ, ਵੀਰਪਾਲ ਕੌਰ, ਅਰਸ਼ਦੀਪ ਕੌਰ, ਕਰਮਦੀਪ ਕੌਰ ਅਤੇ ਗੁਰਦੇਵ ਸਿੰਘ ਸ਼ੰਟੀ ਆਦਿ ਦਾ ਪੂਰਨ ਸਹਿਯੋਗ ਰਿਹਾ।
ਇਸ ਮੌਕੇ ਯੂਨਾਈਟਿਡ ਸ਼ੋਸ਼ਲ ਆਰਗੇਨਾਈਜੇਸ਼ਨ ਦੇ ਸੰਸਥਾਪਕ ਗੁਰਪ੍ਰਰੀਤ ਸਿੰਘ ਕਾਕਾ, ਗੋਬਿੰਦ ਐਗਰੀਕਲਚਰ ਵਰਕਸ ਦੇ ਪ੍ਰਬੰਧਕ ਹਰਵਿੰਦਰ ਸਿੰਘ ਬਿੱਟਾ, ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਚੇਅਰਮੈਨ ਪੱਪੂ ਲਹੌਰੀਆ, ਗੁਰਦੀਪ ਸਿੰਘ ਮੈਨੇਜਰ, ਪੋ੍ ਐੱਚ.ਐੱਸ. ਪਦਮ, ਨਛੱਤਰ ਸਿੰਘ, ਮੁਖਤਿਆਰ ਸਿੰਘ ਮੱਤਾ, ਡਾ ਦੇਵ ਰਾਜ, ਕੈਪਟਨ ਰੂਪ ਚੰਦ, ਓਮ ਪ੍ਰਕਾਸ਼ ਗੁਪਤਾ, ਗੁਰਮੀਤ ਸਿੰਘ ਮੀਤਾ, ਅਮਰਦੀਪ ਸਿੰਘ ਦੀਪਾ, ਵਰਿੰਦਰ ਕਟਾਰੀਆ, ਸੁਖਦੇਵ ਸਿੰਘ, ਤਰਲੋਚਨ ਸਿੰਘ, ਮਾ. ਸੋਮਨਾਥ ਅਰੋੜਾ, ਹਰਪ੍ਰਰੀਤ ਸਿੰਘ ਿਢੱਲੋਂ ਆਦਿ ਸਮੇਤ ਬਾਬਾ ਫਰੀਦ ਨਰਸਿੰਗ ਕਾਲਜ ਦੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਦਾ ਵੀ ਭਰਪੂਰ ਸਹਿਯੋਗ ਰਿਹਾ।