ਪੱਤਰ ਪੇ੍ਰਰਕ, ਫਰੀਦਕੋਟ : ਰੂਪਨਗਰ ਅਤੇ ਜਲੰਧਰ ਵਿਖੇ ਸੰਪੰਨ ਹੋਈਆਂ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿਚ, ਇਲਾਕੇ ਭਰ ਵਿਚ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਮੋਹਰੀ ਸੰਸਥਾਵਾਂ ਵਜੋਂ ਜਾਣੀਆਂ ਜਾਂਦੀਆਂ, ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਅਧੀਨ ਚੱਲ ਰਹੀ ਸੰਸਥਾ ਐਸ.ਐਮ.ਡੀ ਵਰਲਡ ਸਕੂਲ ਕੋਟ ਸੁਖੀਆ ਵੱਲੋਂ ਫਰੀਦਕੋਟ ਜ਼ਿਲ੍ਹੇ ਦੀ ਅਗਵਾਈ ਕਰਦਿਆਂ 'ਬਾਕਸਿੰਗ' ਅਤੇ 'ਕਰਾਟੇ' (ਲੜਕੇ/ਲੜਕੀਆਂ) ਦੇ ਵੱਖ ਵੱਖ ਵਰਗ ਦੇ ਮੁਕਾਬਲਿਆਂ ਵਿਚ ਇਸ ਸਕੂਲ ਦੇ ਖਿਡਾਰੀਆਂ ਨੇ ਆਪਣੇ ਕੋਚ ਰਵੀ ਸੋਨੀ ਦੀ ਦੇਖ ਰੇਖ ਹੇਠ ਖੇਡਦਿਆਂ ਹੋਇਆਂ ਬਹੁਤ ਹੀ ਸੁਚੱਜੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਜਿੱਤਾਂ ਪ੍ਰਰਾਪਤ ਕੀਤੀਆਂ। ਸੰਸਥਾ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਨੇ ਇਹਨਾ ਖਿਡਾਰੀਆਂ ਦੀਆਂ ਮਾਣਮੱਤੀਆਂ ਪ੍ਰਰਾਪਤੀਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕੂਲ ਦੀ ਖਿਡਾਰਨ ਦੀਆ ਸਪੁੱਤਰੀ ਪਰਵੀਨ ਕੁਮਾਰ ਵਾਸੀ ਕੋਟਕਪੂਰਾ ਨੇ ਕਰਾਟੇ ਵਿਚ 68 ਕਿੱਲੋ ਭਾਰ ਵਰਗ ਵਿਚ ਅਤੇ ਗੁਰਲੀਨ ਕੌਰ ਸਪੁੱਤਰੀ ਬੋਹੜ ਸਿੰਘ ਵਾਸੀ ਭਲੂਰ ਨੇ 32 ਕਿੱਲੋ ਭਾਰ ਵਰਗ ਵਿਚ ਤੀਜਾ ਸਥਾਨ ਹਾਸਿਲ ਕੀਤਾ। ਲੜਕਿਆਂ ਦੇ ਬਾਕਸਿੰਗ ਮੁਕਾਬਲਿਆਂ ਵਿਚ ਹਸਨਦੀਪ ਸਿੰਘ ਸਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਲੰਡੇ ਨੇ 60 ਕਿੱਲੋ ਭਾਰ ਵਰਗ ਚ' ਸੂਬਾ ਭਰ ਚ' ਤੀਜਾ ਸਥਾਨ ਹਾਸਿਲ ਕਰਦੇ ਹੋਏ ਕਾਂਸੇ ਦਾ ਤਗਮਾ ਪ੍ਰਰਾਪਤ ਕਰ ਕੇ ਸੰਸਥਾ ਦੇ ਨਾਲ ਨਾਲ ਪੂਰੇ ਇਲਾਕੇ 'ਚ ਆਪਣਾ ਨਾਮ ਰੋਸ਼ਨ ਕੀਤਾ। ਸਕੂਲ ਦੇ ਪਿੰ੍ਸੀਪਲ ਐੱਚ ਐੱਸ ਸਾਹਨੀ ਨੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਰਾਪਤੀ ਲਈ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਕਾਮਨਾ ਕੀਤੀ। ਇਸ ਸਮੇਂ ਡੀਐੱਮ ਸਪੋਰਟਸ, ਕੁਲਦੀਪ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਦੀ, ਇਹਨਾਂ ਰਾਜ ਪੱਧਰੀ ਖੇਡਾਂ ਵਿਚ ਬਿਹਤਰ ਕਾਰਗੁਜ਼ਾਰੀ ਲਈ ਹੌਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀ ਇਹ ਸ਼ਾਨਦਾਰ ਰਾਜ ਪੱਧਰੀ ਜਿੱਤ ਪੂਰੇ ਜ਼ਿਲ੍ਹੇ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਸਮੇਂ ਜਿੱਤ ਕੇ ਆਏ ਖਿਡਾਰੀਆਂ ਅਤੇ ਕੋਚ ਸਹਿਬਾਨਾ ਦਾ ਸੰਸਥਾ ਵਿੱਚ ਪਹੁੰਚਣ 'ਤੇ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਟਰੱਸਟੀ ਸੰਤੋਖ ਸਿੰਘ ਸੋਢੀ, ਪ੍ਰਬੰਧਕੀ ਕਮੇਟੀ ਦੇ ਮੈਂਬਰ ਮੇਘਾ ਥਾਪਰ, ਕੋ-ਆਰਡੀਨੇਟਰ ਅਮਨਪ੍ਰਰੀਤ ਕੌਰ, ਰੇਣੂਕਾ, ਸੁਖਵੀਰ ਕੌਰ, ਮਨਦੀਪ ਸਿੰਘ ਤੇ ਸਮੂਹ ਸਟਾਫ ਵੱਲੋਂ ਜੇਤੂ ਖਿਡਾਰੀਆਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਸਫਲਤਾ 'ਤੇ ਵਧਾਈ ਦਿੱਤੀ।