ਪੱਤਰ ਪੇ੍ਰਰਕ ,ਫ਼ਰੀਦਕੋਟ : ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵਿਖੇ ਨਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਨਪ੍ਰਰੀਤ ਸਿੰਘ ਦਾ ਡਾਇਰੈਕਟ ਹੈਡ ਮਾਸਟਰ ਐਸੋਸੀਏਸ਼ਨ ਫ਼ਰੀਦਕੋਟ ਵੱਲੋਂ ਅੱਜ ਸੁਆਗਤ ਕੀਤਾ ਗਿਆ। ਉਨ੍ਹਾਂ ਜ਼ਿਲ੍ਹਾ ਸਿੱਖਿਅ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੂੰ ਆਹੁਦਾ ਸੰਭਾਲਣ 'ਤੇ ਵਧਾਈ ਦਿੱਤੀ। ਇਸ ਮੌਕੇ ਡਾਇਰੈਕਟ ਹੈਡ ਮਾਸਟਰ ਐਸੋਸੀਏਸ਼ਨ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਨੂੰ ਵਿਸ਼ਵਾਸ਼ ਦੁਆਇਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਨਪ੍ਰਰੀਤ ਸਿੰਘ ਨੇ ਹੈਡ ਮਾਸਟਰ/ਹੈਡ ਮਿਸਟ੍ਰੈਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਾਂ ਮਿਲ ਕੇ ਹੋਰ ਸੁਹਿਦਰਤਾ ਨਾਲ ਸਾਡੇ ਸਕੂਲਾਂ 'ਚ ਪੜਦੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਵਾਸਤੇ ਯੋਜਨਾਬੱਧ ਢੰਗ ਨਾਲ ਮਿਹਨਤ ਕਰੀਏ। ਇਸ ਮੌਕੇ ਡਾਇਰੈਕਟ ਹੈਡ ਮਾਸਟਰ ਐਸੋਸੀਏਸ਼ਨ ਫ਼ਰੀਦਕੋਟ ਦੇ ਸੰਜੀਵ ਕੁਮਾਰ, ਰਵਿੰਦਰ ਸਿੰਘ, ਜਗਜੀਵਨ ਸਿੰਘ, ਬਲਵਿੰਦਰ ਸਿੰਘ, ਤਰਸੇਮ ਮੌਂਗਾ, ਨਵਦੀਪ ਸ਼ਰਮਾ, ਅਕਾਸ਼ ਅਗਰਵਾਲ, ਜਗਮੋਹਨ ਸਿੰਘ, ਗੀਤਾ ਰਾਣੀ, ਹਰਸਿਮਰਨਜੀਤ ਕੌਰ, ਰਮਿੰਦਰ ਕੌਰ, ਸਰਬਜੀਤ ਕੌਰ ਸਾਰੇ ਮੁੱਖ ਅਧਿਆਪਕ ਸਾਹਿਬਾਨ ਹਾਜ਼ਰ ਸਨ।