ਅਰਸ਼ਦੀਪ ਸੋਨੀ, ਸਾਦਿਕ : ਸਾਦਿਕ ਨੇੜੇ ਪਿੰਡ ਘੁੱਦੂਵਾਲਾ ਵਿਖੇ ਜ਼ਿਲ੍ਹੇ ਦੀ ਨਾਮਵਰ ਸੰਸਥਾ ਐੱਸਬੀਆਰਐੱਸ ਕਾਲਜ ਫਾਰ ਵਿਮੈਨ, ਘੁੱਦੂਵਾਲਾ ਦੇ ਵਿਦਿਆਰਥੀਆਂ ਨੇ ਐੱਸਐੱਸਪੀ ਫ਼ਰੀਦਕੋਟ ਨਾਲ ਵਿਸ਼ੇਸ਼ ਮਿਲਣੀ ਕੀਤੀ।
ਐੱਸਐੱਸਪੀ ਫਰੀਦਕੋਟ ਅਵਨੀਤ ਕੌਰ ਸਿੱਧੂ ਵੱਲੋਂ ਨਿਵੇਕਲੀ ਪਹਿਲ ਕਰਦੇ ਹੋਏ ਇਕ ਨਵਾਂ ਪੋ੍ਗਰਾਮ 'ਕੌਫੀ ਵਿਦ ਐੱਸ. ਐੱਸ. ਪੀ' ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਹਰ ਹਫਤੇ ਕਿਸੇ ਨਾ ਕਿਸੇ ਸਕੂਲ ਜਾਂ ਕਾਲਜ ਦੇ ਵਿਦਿਆਰਥੀਆਂ ਨਾਲ ਪੁਲਿਸ ਵੱਲੋਂ ਮਿਲਣੀ ਕੀਤੀ ਜਾਂਦੀ ਹੈ। ਆਪਣੇ ਤੀਸਰੇ ਪੋ੍ਗਰਾਮ ਤਹਿਤ ਐੱਸਬੀਆਰਐੱਸ ਕਾਲਜ ਫਾਰ ਵਿਮੈਨ, ਘੁੱਦੂਵਾਲਾ ਦੀਆਂ ਵਿਦਿਆਰਥਣਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਨੇ ਆਪਣੇ ਦਫ਼ਤਰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਅਤੇ ਪੁਲਿਸ ਵਿਚ ਇਕ ਤਾਲਮੇਲ ਕਾਇਮ ਕਰਨ ਦੀ ਕਿੋਸ਼ਸ਼ ਕੀਤੀ ਤਾਂ ਜੋ ਪੁਲਿਸ ਪ੍ਰਤੀ ਸ਼ੰਕਾਵਾਂ ਦੂਰ ਹੋ ਸਕਣ ਤੇ ਲੋਕ ਪੰਜਾਬ ਪੁਲਿਸ 'ਤੇ ਮਾਣ ਕਰ ਸਕਣ। ਇਸ ਪੋ੍ਗਰਾਮ ਵਿਚ ਬੱਚਿਆਂ ਵੱਲੋਂ ਨਸ਼ੇ ਅਤੇ ਮਹਿਲਾ ਸੁਰੱਖਿਆ ਨੂੰ ਲੈ ਕੇ ਖੁੱਲ੍ਹ ਕੇ ਚਰਚਾ ਕੀਤੀ ਗਈ। ਇਨ੍ਹਾਂ ਵਿਦਿਆਰਥੀਆਂ ਨਾਲ ਮਿਲ ਕੇ ਐਂਟੀ ਡਰੱਗ ਹੈਲਪ ਲਾਈਨ ਵੀ ਜਾਰੀ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਗਈਆ। ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਸਾਡੇ ਵੱਲੋਂ ਪਹਿਲ ਕਰਕੇ ਇਸ ਪੋ੍ਗਰਾਮ 'ਕਾਫ਼ੀ ਵਿਦ ਐੱਸ. ਐੱਸ. ਪੀ.' ਸ਼ੁਰੂ ਕੀਤਾ ਗਿਆ ਹੈ। ਇਸ ਦਾ ਮਕਸਦ ਹੈ ਕਿ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਸਹਿਜ ਮਾਹੌਲ ਤਿਆਰ ਕਰਨਾ ਤਾਂ ਜੋ ਬੱਚੇ ਬਿਨਾਂ ਕਿਸੇ ਡਰ ਜਾਂ ਿਝਜਕ ਦੇ ਆਪਣੀ ਕੋਈ ਵੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰ ਸਕਣ ਅਤੇ ਉਨ੍ਹਾਂ ਨੂੰ ਲੱਗੇ ਕੇ ਪੁਲਿਸ ਉਨ੍ਹਾਂ ਦੀ ਦੋਸਤ ਵੀ ਹੋ ਸਕਦੀ ਹੈ। ਬਹੁਤ ਹੀ ਵਧੀਆ ਮਾਹੌਲ 'ਚ ਉਨ੍ਹਾਂ ਨਾਲ ਗੱਲਬਾਤ ਹੋਈ। ਜਿਸ 'ਚ ਬੱਚਿਆਂ ਦੇ ਵਿਚਾਰ ਵੀ ਸੁਣੇ ਗਏ ਅਤੇ ਭਵਿੱਖ ਵਿਚ ਕਿਹੜੇ ਟੀਚੇ ਲੈ ਕੇ ਉਹ ਤੁਰੇ ਹਨ ਇਸ ਸਬੰਧੀ ਗੱਲਬਾਤ ਕੀਤੀ ਗਈ ਤੇ ਬਹੁਤ ਹੀ ਵਧੀਆ ਬੱਚਿਆਂ ਵੱਲੋਂ ਉਤਸ਼ਾਹ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਉਹ ਵੱਖ ਵੱਖ ਸਕੂਲੀ ਬੱਚਿਆਂ ਨਾਲ ਵੀ ਮੁਲਾਕਾਤ ਕਰਕੇ ਵਿਚਾਰ ਸਾਂਝੇ ਕਰਦੇ ਰਹਿਣਗੇ।
ਐੱਸਐੱਸਪੀ ਨੇ ਕਿਹਾ ਕਿ ਪੁਲਿਸ ਵਿਭਾਗ ਜਨਤਾ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ। ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਭ ਤੋਂ ਪਹਿਲਾ ਸ਼ੁਰੂਆਤ ਆਪਣੇ ਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪੁਲਿਸ ਵਿਭਾਗ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਵਚਨ ਕੀਤਾ। ਉਨ੍ਹਾਂ ਕਿਹਾ ਫਰੀਦਕੋਟ ਨੂੰ ਨਸ਼ਾ ਮੁਕਤ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ, ਸ਼ਹਿਰ ਅਤੇ ਸ਼ਹਿਰੀਆਂ ਦੀ ਭਲਾਈ ਲਈ ਕਾਰਜ ਕਰਨ ਵਾਸਤੇ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰਨ ਦਾ ਵਚਨ ਦਿੱਤਾ। ਐੱਸਐੱਸਪੀ ਅਵਨੀਤ ਕੌਰ ਦਾ ਧੰਨਵਾਦ ਕਰਦੇ ਹੋਏ ਕਾਲਜ ਦੇ ਐਡਮਿਨ ਅਫਸਰ ਦਵਿੰਦਰ ਸਿੰਘ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਇਸ ਪਿੰ੍ਸੀਪਲ ਪੋ੍. ਜਸਵਿੰਦਰ ਕੌਰ, ਰਾਜਵਿੰਦਰ ਕੌਰ, ਪੋ੍. ਗੁਰਵੀਰ ਕੌਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।