ਹਰਪ੍ਰਰੀਤ ਚਾਨਾ, ਫ਼ਰੀਦਕੋਟ : ਭਾਰਤ ਵਿਕਾਸ ਪ੍ਰਰੀਸ਼ਦ ਦੇ ਤਾਜਪੋਸ਼ੀ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਗੁਰ ਅੰਮਿ੍ਤ ਪ੍ਰਚਾਰ ਸੇਵਾ ਸਭਾ ਫ਼ਰੀਦਕੋਟ ਜੋ ਘਰ-ਘਰ ਜਾ ਬਿਨਾਂ ਕਿਸੇ ਭੇਟਾਂ ਦੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀ ਹੈ। ਪਾਠ ਕਰਨ ਸਮੇਂ ਇਕੱਠੀ ਹੋਈ ਮਾਇਆ ਨਾਲ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਬੱਚਿਆਂ ਦੀ ਫ਼ੀਸਾਂ ਭਰਨ, ਕਿਤਾਬਾਂ, ਕਾਪੀਆਂ ਅਤੇ ਵਰਦੀਆਂ ਦੀ ਸੇਵਾ ਕਰ ਰਹੀ ਹੈ, ਦੀ ਸੇਵਾ ਨੂੰ ਵੇਖਦਿਆਂ ਵਿਸ਼ੇਸ਼ ਰੂਪ 'ਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਗੁਰ ਅੰਮਿ੍ਤ ਪ੍ਰਚਾਰ ਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਅਮਰੀਕ ਸਿੰਘ, ਬੀਬੀ ਮਨਜੀਤ ਕੌਰ, ਹਰਿੰਦਰ ਕੌਰ, ਕੁਲਮੀਤ ਸਿੰਘ ਕਿੱਕੀ, ਸੁਖਦੇਵ ਸ਼ਰਮਾ, ਪਰਮਜੀਤ ਕੌਰ ਸ਼ਰਮਾ ਨੂੰ ਭਾਰਤ ਵਿਕਾਸ ਪ੍ਰਰੀਸ਼ਦ ਪੰਜਾਬ (ਦੱਖਣ) ਦੇ ਪ੍ਰਧਾਨ ਐਡਵੋਕੇਟ ਰਾਜਿੰਦਰ ਗੋਇਲ, ਕੌਮੀ ਆਗੂ ਪਿ੍ਰੰਸੀਪਲ ਸੇਵਾ ਸਿੰਘ ਚਾਵਲਾ, ਕੌਮੀ ਆਗੂ ਡਾ. ਐੱਸਪੀਐੱਸ ਸੋਢੀ, ਇੰਜੀਨੀਅਰ ਰਾਜੀਵ ਗੋਇਲ, ਫ਼ਰੀਦਕੋਟ ਪ੍ਰਰੀਸ਼ਦ ਦੇ ਪ੍ਰਧਾਨ ਪਿ੍ਰੰਸੀਪਲ ਵਿਨੋਦ ਸਿੰਗਲਾ, ਸਕੱਤਰ ਦਰਸ਼ਨ ਲਾਲ ਚੁੱਘ ਅਤੇ ਧੀਰਜ ਕੁਮਾਰ ਨੇ ਮਿਲ ਕੇ ਸਨਮਾਨਿਤ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਪ੍ਰਰੀਸ਼ਦ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੀ ਸਭਾ ਦਾ ਉਦੇਸ਼ ਜਿੱਥੇ ਆਪ ਪਰਮਾਤਮਾ ਦਾ ਨਾਮ ਜਪਣਾ ਹੈ, ਉੱਥੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਨਾ ਹੈ।