ਪੱਤਰ ਪੇ੍ਰਰਕ, ਪੰਜਗਰਾਈ ਕਲਾਂ : ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਰਾਜਿੰਦਰਾ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਤੇ ਮਿਲੇਨੀਅਮ ਵਰਲਡ ਸਕੂਲ ਪੰਜਗਰਾਈ (ਕੋਟਕਪੂਰਾ) ਦੇ ਸੰਸਥਾਪਕ ਵਿਪਨ ਸ਼ਰਮਾ ਦੇ ਜਨਮ ਦਿਹਾੜੇ ਤੇ ਸੰਸਥਾ ਦੀ ਡਾਇਰੈਕਟਰ ਸੀਮਾ ਸ਼ਰਮਾ, ਚੇਅਰਮੈਨ ਵਾਸੂ ਸ਼ਰਮਾ, ਚੇਅਰਪਰਸਨ ਰਕਸ਼ੰਦਾ ਸ਼ਰਮਾ, ਪ੍ਰਧਾਨ ਰਾਘਵ ਸ਼ਰਮਾ ਤੇ ਪਿ੍ਰੰਸੀਪਲ ਅਮਨਦੀਪ ਕੌਰ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਡਾਇਰੈਕਟਰ ਸੀਮਾ ਸ਼ਰਮਾ, ਚੇਅਰਮੈਨ ਵਾਸੂ ਸ਼ਰਮਾ ਤੇ ਪ੍ਰਧਾਨ ਰਾਘਵ ਸ਼ਰਮਾ ਨੇ ਕਿਹਾ ਕਿ ਸਵ. ਵਿਪਨ ਸ਼ਰਮਾ ਵੱਲੋਂ ਸਿੱਖਿਆ ਦੇ ਖੇਤਰ ਵਿਚ ਲਾਏ ਵਿਦਿਅਕ ਸੰਸਥਾਨ ਦੇ ਪੌਦੇ ਅੱਜ ਮੋਗਾ ਸ਼ਹਿਰ ਸਮੇਤ ਕੋਟਕਪੂਰਾ ਇਲਾਕੇ ਵਿਚ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਚੇਅਰਮੈਨ ਵਾਸੂ ਸ਼ਰਮਾ ਤੇ ਪ੍ਰਧਾਨ ਰਾਘਵ ਸ਼ਰਮਾ ਆਪਣੇ ਪਿਤਾ ਦੇ ਪਦਚਿੰਨਾਂ ਤੇ ਚੱਲਦੇ ਹੋਏ ਅੱਜ ਇਕ ਪ੍ਰਮੁੱਖ ਸਿੱਖਿਆ ਮਾਹਿਰ ਦੇ ਤੌਰ ਤੇ ਜਾਣੇ ਜਾਂਦੇ ਹਨ ਅਤੇ ਇਲਾਕੇ ਵਿਚ ਆਪਣੀ ਇਕ ਵੱਖਰੀ ਪਹਚਾਣ ਬਣਾ ਚੁੱਕੇ ਹਨ। ਇਸ ਮੌਕੇ ਚੇਅਰਮੈਨ ਵਾਸੂ ਸ਼ਰਮਾ ਤੇ ਪ੍ਰਧਾਨ ਰਾਘਵ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਨਲਾਈਨ ਵਿਦਿਆਰਥੀਆਂ ਨੂੰ ਆਪਣੇ ਪਿਤਾ ਸਵ. ਵਿਪਨ ਸ਼ਰਮਾ ਦੀ ਜੀਵਨੀ ਤੋਂ ਜਾਣੂ ਕਰਵਾਉਂਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਕੇ ਆਪਣੇ ਮਾਤਾ-ਪਿਤਾ ਦਾ ਨਾਂਅ ਰੋਸ਼ਨ ਕਰਨ ਨੂੰ ਪੇ੍ਰਿਤ ਕੀਤਾ। ਇਸ ਮੌਕੇ ਤੇ ਸੀਨੀਅਰ ਟੀਚਰ ਰਾਕੇਸ਼ ਸੂਦ, ਪਿੰ੍ਸੀਪਲ ਅਮਨਦੀਪ ਕੌਰ ਤੇ ਸਮੂਹ ਸਟਾਫ ਹਾਜ਼ਰ ਸਨ।