ਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਵੱਖ-ਵੱਖ ਵਿਮੁਕਤ ਜਾਤੀਆਂ ਅਤੇ ਬਾਜੀਗਰ ਸੰਗਠਨਾਂ ਵੱਲੋਂ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਅੱਗੇ ਧਰਨਾ ਲਗਾਤਾਰ ਜਾਰੀ ਹੈ। ਇਸ ਮੌਕੇ ਰੇਸ਼ਮ ਸਿੰਘ ਪ੍ਰਧਾਨ, ਗੁਰਪਾਲ ਸਿੰਘ ਮੀਤ ਪ੍ਰਧਾਨ ਵਿਮੁਕਤ ਜਾਤੀ ਬੇਰਜ਼ੁਗਾਰ ਯੂਨੀਅਨ, ਜਸਪਾਲ ਸਿੰਘ ਪੰਜਗਰਾਈਂ ਰਾਸ਼ਟਰੀ ਵਿਮੁਕਤ ਜਾਤੀ ਆਗੂ, ਬਲਜੀਤ ਸਿੰਘ, ਰਾਮ ਸਿੰਘ, ਅਨਮੋਲ ਸਿੰਘ, ਸੁਖਬੀਰ ਸਿੰਘ, ਕਰਮਜੀਤ ਕੌਰ ਸਿੱਖਾ ਵਾਲਾ ਨੇ ਕਿਹਾ ਕਿ ਮਲੋਟ ਸ਼ਹਿਰ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਇਕ ਵੱਡੇ ਪੋ੍ਗਰਾਮ 'ਚ ਸ਼ਾਮਲ ਹੋਏ ਸਨ, ਜਿਸ ਦਾ ਜਥੇਬੰਦੀ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਜਾਲਮ ਸਰਕਾਰ ਦੀ ਪੁਲਿਸ ਵੱਲੋਂ ਦਸ ਦੇ ਕਰੀਬ ਸਾਡੇ ਆਗੂ ਪੁਲਿਸ ਹਿਰਾਸਤ 'ਚ ਲਏ ਗਏ ਹਨ, ਜਿਸ ਦਾ ਵੱਖ-ਵੱਖ ਵਿਮੁਕਤ ਜਾਤੀਆਂ ਅਤੇ ਬਾਜੀਗਰ ਸੰਗਠਨਾਂ ਵੱਲੋਂ ਨਿਖੇਧੀ ਕਰਨ ਦੇ ਨਾਲ ਆਗੂਆਂ ਨੂੰ ਜਲਦੀ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਜਲਦੀ ਪ੍ਰਵਾਨ ਨਾ ਕੀਤੀ ਗਈਆਂ ਤਾਂ ਉਹ ਮੁੱਖ ਮੰਤਰੀ ਦੀ ਕੋਠੀ ਦਾ ਿਘਰਾਓ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਵਿਮੁਕਤ ਜਾਤੀਆਂ ਨੂੰ 2001 ਤੋਂ ਰਾਖਵਾਂਕਰਨ ਮੁਤਾਬਿਕ ਨੌਕਰੀਆਂ ਮਿਲ ਰਹੀਆਂ ਸੀ। ਪਰ ਪੰਜਾਬ ਦੀ ਆਮ ਆਦਮੀ ਸਰਕਾਰ ਨੇ ਇਨ੍ਹਾਂ ਗ਼ਰੀਬ ਵਿਮੁਕਤ ਜਾਤੀਆਂ ਨਾਲ ਧਰੋਹ ਕਮਾਇਆ, ਜਿਨ੍ਹਾਂ ਨੇ 15-09-22 ਨੂੰ ਨਵੀਂ ਚਿੱਠੀ ਜਾਰੀ ਕਰ ਕੇ ਇਨ੍ਹਾਂ ਦਾ ਰਾਖਵਾਂਕਰਨ ਨਾਮਾਤਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਲਈ ਪਹਿਲਾਂ ਵਾਂਗ ਸਰਕਾਰ ਨੇ ਰਾਖਵਾਂਕਰਨ ਲਾਗੂ ਨਾ ਕੀਤਾ ਤਾਂ ਆਮ ਆਦਮੀ ਦੇ ਲੀਡਰਾਂ ਦਾ ਪਿੰਡਾਂ 'ਚੋਂ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਬਲਦੇਵ ਸਿੰਘ, ਸਿਮਰਨ ਸਿੰਘ, ਨਵਪ੍ਰਰੀਤ ਕੌਰ, ਪਰਵਿੰਦਰ ਕੌਰ, ਹਰਜਿੰਦਰ ਕੌਰ ਨੇ ਕਿਹਾ ਕਿ ਵਿਮੁਕਤ ਜਾਤੀਆਂ ਦੇ ਸੀਨੀਅਰ ਆਗੂਆਂ ਨਾਲ ਮਿਲ ਕੇ ਟੀਮਾਂ ਤਿਆਰ ਕੀਤੀਆਂ ਜਾਣਗੀਆਂ, ਜਿਨ੍ਹਾਂ ਵੱਲੋਂ ਪਿੰਡ-ਪਿੰਡ ਜਾ ਕੇ ਸਰਕਾਰ ਵਿਰੁੱਧ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਜਸਪਾਲ ਸਿੰਘ, ਬਲਕਾਰ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਕਰਮਜੀਤ ਕੌਰ ਦਿਊਣ, ਜਸਪਾਲ ਕੌਰ ਮਾਨਸਾ, ਮਲਕੀਤ ਸਿੰਘ, ਸੋਨੀਆ, ਕੁਲਦੀਪ ਸਿੰਘ, ਪ੍ਰਕਾਸ਼ ਕੌਰ ਲੰਭਵਾਲੀ ਆਦਿ ਵੀ ਹਾਜ਼ਰ ਸਨ।