ਭੋਲਾ ਸ਼ਰਮਾ, ਫਰੀਦਕੋਟ : ਡਾ. ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਦੀ ਅਗਵਾਈ ਹੇਠ ਮਿਤੀ 2 ਫਰਵਰੀ 2023 ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਆਤਮਾ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਮੂਲ ਅਨਾਜਾਂ ਜਿਵੇ ਜਵਾਰ, ਬਾਜਰਾ, ਸਵਾਂਕ, ਕੰਗਣੀ, ਕੋਧਰਾ, ਰਾਗੀ ਆਦਿ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾਣਾ ਮੰਡੀ ਜੈਤੋ ਵਿਖੇ ਲਗਾਇਆ ਜਾਵੇਗਾ। ਇਸ ਕੈਂਪ 'ਚ ਵੱਖ ਵੱਖ ਵਿਭਾਗਾਂ ਵੱਲੋ ਅਤੇ ਮੂਲ ਅਨਾਜਾਂ ਦਾ ਪ੍ਰਸਾਰ ਕਰ ਰਹੀਆਂ ਸੰਸਥਾਵਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਇੰਸਦਾਨਾਂ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਬੁਲਾਰਿਆਂ ਵੱਲੋ ਮੂਲ ਅਨਾਜਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਿਸਾਨ ਸਿਖਲਾਈ ਕੈਂਪ ਵਿੱਚ ਵੱਡੀ ਸੰਖਿਆਂ ਵਿੱਚ ਭਾਗ ਲੈ ਕੇ ਮੂਲ ਅਨਾਜਾਂ ਬਾਰੇ ਜਾਣਕਾਰੀ ਲੈ ਕੇ ਇਹਨਾਂ ਦੀ ਕਾਸ਼ਤ ਕਰਨ ਅਤੇ ਇਨਾਂ੍ਹ ਮੂਲ ਅਨਾਜਾਂ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਉਣ। ਇਨ੍ਹਾਂ ਮੋਟੇ ਅਨਾਜਾਂ ਦੀ ਪੈਦਾਵਾਰ ਨਾਲ ਜ਼ਮੀਨ ਦੀ ਸਿਹਤ ਵੀ ਠੀਕ ਰਹੇਗੀ ਅਤੇ ਇਨ੍ਹਾਂ ਨੂੰ ਖਾਣ ਨਾਲ ਮਨੁੱਖੀ ਸਿਹਤ ਵੀ ਤੰਦਰੁਸਤ ਰਹੇਗੀ।