ਪੱਤਰ ਪੇ੍ਰਰਕ, ਪੰਜਗਰਾਈਂ ਕਲਾਂ : ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਵੱਲੋਂ ਸਥਾਨਕ ਬਾਵਰੀਆ ਧਰਮਸਾਲਾ ਵਿਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਸਮੇਂ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਚੈਅਰਮੈਨ ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਜਿਲ੍ਹਾ ਮੋਗਾ, ਫਰੀਦਕੋਟ, ਬਠਿੰਡਾ, ਸ੍ਰੀ ਮੁਕਸਤਰ ਸਾਹਿਬ ਅੰਦਰ ਸ੍ਰੀ ਗੁਰੁ ਨਾਨਕ ਦੇਵ ਦੇ ਜਨਮ ਦਿਹਾੜੇ ਨੂੰ ਸਮਰਪਿਤ 60 ਪੋ੍ਗਰਾਮ ਕੀਤੇ ਜਾਣਗੇ। ਇਨ੍ਹਾਂ ਪੋ੍ਗਰਾਮਾ ਦੋਰਾਨ ਟਰੱਸਟ ਵੱਲੋ ਦੋ ਹਜ਼ਾਰ ਸਿੱਖ ਕੇਸਾਧਾਰੀ ਬੱਚਿਆ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਹਰ ਖੇਤਰ ਵਿਚ ਵੱਖ ਵੱਖ ਪੋ੍ਗਰਾਮਾਂ ਦੌਰਾਨ ਅਨੁਸੁਚਿਤ ਜਾਤੀ ਨਾਲ ਸਬੰਧਤ ਸ਼ਹੀਦ ਪਰਿਵਾਰਾਂ ਅਤੇ ਦੇਸ਼ ਪ੍ਰਤੀ ਆਪਣਾ ਆਰਥਿਕ ਤੌਰ 'ਤੇ ਪਛੜੇ ਹੋਣ ਕਾਰਨ ਵੀ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਦੋਸਾਲਾ ਭੇਟ ਕਰਕੇ ਮਹਾਰਾਣਾ ਪ੍ਰਤਾਪ ਦੇ ਚਿੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤਰ੍ਹਾਂ ਹੀ ਹਰ ਵਰਗ ਦੇ ਬੱਚਿਆਂ ਵੱਲੋ ਪੜ੍ਹਾਈ ਦੌਰਾਨ ਇਸ ਸਾਲ 90 ਪ੍ਰਤੀਸ਼ਤ ਤੋ ਵੱਧ ਅੰਕ ਪ੍ਰਰਾਪਤ ਕਰਨ ਤੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਉਨ੍ਹਾ ਨਾਲ ਟਰੱਸਟ ਦੇ ਪ੍ਰਧਾਨ ਰਾਮ ਸਿੰਘ, ਪਰਮਜੀਤ ਕੋਰ ਟਰੱਸਟੀ ਮੈਂਬਰ, ਮਨਪ੍ਰਰੀਤ ਕੋਰ ਟਰੱਸਟੀ ਮੈਬਰ, ਲਛਮਣ ਸਿੰਘ, ਜੰਗੀਰ ਸਿੰਘ ਸਾਬਕਾ ਮੈਬਰ, ਪਰਮਜੀਤ ਸਿੰਘ ਬਰਗਾੜੀ, ਆਦਿ ਹੋਰ ਆਗੂ ਹਾਜ਼ਰ ਸਨ।