ਸਟਾਫ ਰਿਪੋਰਟਰ, ਫਰੀਦਕੋਟ : ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਐੱਲਬੀਸੀਟੀ (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਚਾਰ ਸਾਲ ਪਹਿਲਾਂ ਜ਼ਿਲ੍ਹਾ ਫਰੀਦਕੋਟ ਇਕਾਈ ਸਥਾਪਤ ਕੀਤੀ ਗਈ ਸੀ। ਸੇਵਾ ਮੁਕਤ ਬੈਂਕ ਮੈਨੇਜਰ ਜਗਦੀਸ਼ ਰਾਜ ਭਾਰਤੀ ਨੂੰ ਸੰਸਥਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਪਿਛਲੇ ਮਹੀਨੇ 10 ਅਪ੍ਰਰੈਲ ਨੂੰ ਟਰੱਸਟ ਵੱਲੋਂ ਡਾ. ਅੰਬੇਡਕਰ ਜੈਯੰਤੀ ਸਬੰਧੀ ਵਿਸ਼ੇਸ਼ ਪੋ੍ਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਸਮਾਰੋਹ ਵਿੱਚ ਵਿਸ਼ੇਸ਼ ਯੋਗਦਾਨ ਅਤੇ ਪਿਛਲੇ ਲੰਮੇ ਸਮੇਂ ਤੋਂ ਸਹਿਯੋਗ ਦੇਣ ਵਾਲੇ ਸੱਜਣਾਂ ਦੇ ਮਾਣ ਵਿਚ ਟਰੱਸਟ ਵੱਲੋਂ ਅੱਜ ਸਥਾਨਕ ਜੈਸਮੀਨ ਹੋਟਲ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਟਰੱਸਟ ਦੀ ਚੀਫ਼ ਪੈਟਰਨ ਹੀਰਾਵਤੀ ਸੇਵਾ ਮੁਕਤ ਨਾਇਬ ਤਹਿਸੀਲਦਾਰ, ਜਗਦੀਸ਼ ਰਾਏ ਢੋਸੀਵਾਲ ਅਤੇ ਜਗਦੀਸ਼ ਰਾਜ ਭਾਰਤੀ ਨੇ ਟਰੱਸਟ ਵੱਲੋਂ ਕਿ੍ਰਸ਼ਨ ਆਰ.ਏ., ਪਿ੍ਰਸੀਪਲਕਿ੍ਰਸ਼ਨ ਲਾਲ, ਇੰਜ. ਕੁਨਾਲ ਢੋਸੀਵਾਲ, ਮਿਸ ਪਰਮਜੀਤ ਤੇਜੀ, ਡਾ. ਸੋਹਣ ਲਾਲ ਨਿਗਾਹ, ਗਿਆਨ ਚੰਦ ਭਾਰਤੀ, ਸੂਬੇਦਾਰ ਮੇਜਰ ਰਾਮ ਸਿੰਘ, ਗੋਬਿੰਦ ਕੁਮਾਰ, ਮਨਜੀਤ ਖਿੱਚੀ, ਭੂਪਿੰਦਰ ਕੁਮਾਰ, ਜੀਤ ਸਿੰਘ ਸੰਧੂ, ਪਰਮਜੀਤ ਕੌਰ ਸੀ.ਐਚ.ਟੀ.,ਸੁਖਵਿੰਦਰ ਸੁੱਖੀ, ਸੰਦੀਪ ਕੌਰ, ਮੋਦਨ ਸਿੰਘ, ਡਾ. ਯਸ਼ਪਾਲ ਸਾਂਬਰੀਆਂ,ਕਿ੍ਰਸ਼ਨ ਸੰਚਾਲਕ, ਸੁਰਜੀਤ ਸੇਠੀ, ਕਮਲੇਸ਼ ਰਾਣੀ ਪਟਵਾਰੀ, ਮਨਜੀਤ ਰਾਣੀ ਹੈੱਡ ਟੀਚਰ, ਰਾਮ ਪ੍ਰਕਾਸ਼ ਇੰਸਪੈਕਟਰ ਅਤੇ ਰਜਿੰਦਰ ਸਿੰਘ ਖਾਲਸਾ ਆਦਿ ਸਮੇਤ 25 ਸਖਸ਼ੀਅਤਾਂ ਨੂੰ ਸ਼ਾਨਦਾਰ ਮੋਮੈਂਟੋ ਭੇਂਟ ਕੀਤੇ ਗਏ। ਟਰੱਸਟ ਦੀ ਸੀਨੀਅਰ ਉਪ ਪ੍ਰਧਾਨ ਪਰਮਜੀਤ ਤੇਜੀ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਜਸਕਰਨ ਸਿੰਘ ਬੀ.ਪੀ.ਈ.ਓ., ਸਰਬਜੀਤ ਸਿੰਘ ਜੇ.ਈ., ਰਮਨਪ੍ਰਰੀਤ ਕੌਰ ਈ.ਟੀ.ਟੀ. ਟੀਚਰ, ਡਾ. ਵਿਕਾਸ ਚਲੋਤਰਾ, ਡਾ. ਅਮਨ ਭਾਰਤੀ, ਅਵਤਾਰ ਸਿੰਘ ਅਤੇ ਅਮਰਵੀਰ ਰਾਣਾ ਟਰੱਸਟ ਦੇ ਨਵੇਂ ਮੈਂਬਰ ਬਣੇ। ਇਹਨਾਂ ਮੈਂਬਰਾਂ ਨੇ ਕਿਹਾ ਕਿ ਉਹ ਨਿਰਸਵਾਰਥ ਅਤੇ ਪੂਰੀ ਇਮਾਨਦਾਰੀ ਨਾਲ ਆਪਣੇ ਜਿੰਮੇ ਲੱਗੀ ਡਿਊਟੀ ਨੂੰ ਨਿਭਾਉਣਗੇ। ਨਵੇਂ ਸ਼ਾਮਿਲ ਹੋਏ ਸਾਰੇ ਮੈਂਬਰਾਂ ਨੂੰ ਹਾਰ ਪਾ ਕੇ ਜੀ ਆਇਆ ਕਿਹਾ ਅਤੇ ਸਵਾਗਤੀ ਸਨਮਾਨ ਚਿੰਨ੍ਹ ਭੇਂਟ ਕੀਤੇ। ਸਮਾਰੋਹ ਦੌਰਾਨ ਚੇਅਰਮੈਨ ਢੋਸੀਵਾਲ ਨੇ ਕਿਹਾ ਕਿ ਕੋਈ ਵੀ ਸੰਸਥਾ ਆਪਣੀ ਕਾਬਿਲ ਟੀਮ ਤੋਂ ਬਿਨਾਂ ਕੋਈ ਵੀ ਕਾਰਜ ਨਹੀਂ ਕਰ ਸਕਦੀ। ਇਸ ਮੌਕੇ ਕੁਲਵਿੰਦਰ ਕੌਰ, ਬਿਮਲਾ ਢੋਸੀਵਾਲ, ਵੰਦਨਾ ਢੋਸੀਵਾਲ, ਪਰਵੰਤਾ ਦੇਵੀ, ਸੁਖਮਨਦੀਪ ਤੇਜੀ, ਹਾਰਦਿਕ ਚਲੋਤਰਾ, ਮਾਧਵ ਅਤੇ ਗੋਵਿੰਦ ਆਦਿ ਮੌਜੂਦ ਸਨ। ਸਟੇਜ ਸਕੱਤਰ ਦੀ ਕਾਰਵਾਈ ਕਿ੍ਰਸ਼ਨ ਲਾਲ ਨੇ ਬਾਖੂਬੀ ਨਿਭਾਈ।