ਚਾਨਾ, ਫ਼ਰੀਦਕੋਟ
ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਦੇ ਮਿਉਂਸੀਪਲ ਕਾਰਪੋਰੇਸ਼ਨ ਚੋਣਾਂ ਵਿੱਚ ਹੋਈ ਸ਼ਾਨਦਾਰ ਜਿੱਤ ਨਾਲ ਪੰਜਾਬ ਵਿੱਚ ਵੀ 'ਆਪ' ਦੇ ਵਲੰਟੀਅਰਜ਼ ਅਤੇ ਵਰਕਰਾਂ ਦਾ ਹੌਂਸਲਾ ਬੁਲੰਦ ਕਰ ਦਿੱਤਾ ਹੈ। ਇਸ ਮੌਕੇ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਪਿਪਲੀ ਪਿੰਡ ਵਿੱਚ ਵਰਕਰਾਂ ਨਾਲ ਇੱਕ ਮੀਟਿੰਗ ਕਰ ਚੰਡੀਗੜ੍ਹ ਵਿੱਚ ਮਿਲੀ ਕਾਮਯਾਬੀ ਦੀ ਖੁਸ਼ੀ ਸਾਂਝੀ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ 'ਆਪ' ਆਗੂ ਗੁਰਦਿੱਤ ਸੇਖੋਂ ਨੇ ਕਿਹਾ,ਚੰਡੀਗੜ੍ਹ ਦੀ ਤਰਾਂ੍ਹ ਪੰਜਾਬ ਦੇ ਲੋਕ ਵੀ ਬਦਲਾਅ ਲਈ ਪੱਬਾਂ ਭਾਰ ਹਨ। ਲੋਕ ਭਿ੍ਸ਼ਟ ਅਤੇ ਧਰਮ ਜਾਂ ਜਾਤ-ਪਾਤ ਦੇ ਨਾਮ 'ਤੇ ਰਾਜਨੀਤੀ ਕਰਨ ਵਾਲਿਆਂ ਤੋਂ ਅੱਕੇ ਪਏ ਹਨ, ਉਨਾਂ੍ਹ ਨੂੰ ਇਮਾਨਦਾਰ ਸਰਕਾਰ ਚਾਹੀਦੀ ਹੈ ਜੋ ਉਨਾਂ੍ਹ ਦੀਆਂ ਜ਼ਿੰਦਗੀਆਂ ਆਸਾਨ ਬਣਾ ਸਕੇ, ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਸਕੇ। ਇਸ ਲਈ ਅਸੀਂ (ਆਪ ਆਗੂ ਅਤੇ ਵਰਕਰ) ਵੱਧ ਤੋਂ ਵੱਧ ਲੋਕਾਂ ਤੱਕ ਆਮ ਆਦਮੀ ਪਾਰਟੀ ਦਾ ਵਿਕਾਸ ਦੀ ਰਾਜਨੀਤੀ ਦਾ ਏਜੰਡਾ ਪਹੁੰਚਾਉਣਾ ਹੈ। ਉਨਾਂ੍ਹ ਭਰੋਸਾ ਜਤਾਇਆ ਕਿ ਪੰਜਾਬ ਦੇ ਲੋਕ ਵੀ ਇਸ ਵਾਰ ਖੁੱਲ੍ਹੇ ਦਿਲ ਨਾਲ ਆਮ ਆਦਮੀ ਪਾਰਟੀ ਦਾ ਸਮਰਥਨ ਕਰਨਗੇ ਅਤੇ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਚੱਕਰ 'ਚੋਂ ਬਾਹਰ ਨਿਕਲ, ਮੁੱਦਿਆਂ ਦੇ ਆਧਾਰ 'ਤੇ ਵੋਟਾਂ ਪਾਉਣਗੇ। ਉਨਾਂ੍ਹ ਅੱਗੇ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਲੋਕਾਂ ਦੀ ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਅਹਿਮੀਅਤ ਦਿੰਦੀ ਹੈ,ਬਾਕੀ ਪਾਰਟੀਆਂ ਕੋਲ ਤਾਂ ਇੱਕ ਵਾਰ ਵੋਟਾਂ ਲੈਣ ਤੋਂ ਬਾਅਦ ਆਮ ਲੋਕਾਂ ਲਈ ਸਮਾਂ ਹੀ ਨਹੀਂ ਹੁੰਦਾ। ਉਨਾਂ੍ਹ ਅੱਗੇ ਪਾਰਟੀ ਵਰਕਰਾਂ ਅਤੇ ਵਲੰਟੀਅਰਜ਼ ਨੂੰ ਪੇ੍ਰਿਤ ਕਰਦੇ ਕਿਹਾ ਕਿ ਹਰ ਵਰਗ ਨੂੰ ਨਾਲ ਲੈਕੇ ਚੱਲਣਾ ਜ਼ਰੂਰੀ ਹੈ ਤਾਂ ਹੀ ਆਪਾਂ ਆਪਣੇ ਇਲਾਕੇ ਅਤੇ ਸਮਾਜ ਦਾ ਸਰਵਪੱਖੀ ਵਿਕਾਸ ਕਰ ਸਕਦੇ ਹਾਂ।ਇਸ ਮੌਕੇ ਮੀਟਿੰਗ ਵਿੱਚ ਹਰਨੇਕ ਸਿੰਘ.ਗਗਨਦੀਪ ਸਿੰਘ ਗਿੱਲ .ਲਾਲੀ ਸੰਧੂ. ਸਿਮਰਨ ਸੰਧੂ. ਸਨੀ ਰਾਜਪੂਤ.ਗੋਰਾ ਪਿਪਲੀ ਪ੍ਰਰੀਤਮ ਸਿੰਘ.ਗੁਰਜੰਟ ਸਿੰਘ ਚੀਮਾ .ਮਾਸਟਰ ਅਮਰਜੀਤ ਸਿੰਘ.ਅਤੇ ਪਾਰਟੀ ਦੇ ਵਲੰਟੀਅਰ ਸਮੇਤ ਪਿੰਡ ਦੇ ਪਤਵੰਤੇ ਹਾਜ਼ਰ ਸਨ।