ਚਾਨਾ, ਫਰੀਦਕੋਟ : ਬਾਬਾ ਫ਼ਰੀਦ ਜੀ ਦੀ ਰਹਿਮਤ ਸਦਕਾ ਤੇ ਇੰਦਰਜੀਤ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ, ਫਰੀਦਕੋਟ ਵੱਲੋਂ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਨੂੰ ਵੱਖ ਵੱਖ ਕੰਮਪੀਟਿਟਿਵ ਇਮਤਿਹਾਨਾਂ ਲਈ ਤਿਆਰ ਕਰਨ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਥੋਂ ਦੇ 2 ਨਾਨ ਮੈਡੀਕਲ ਸਟਰੀਮ ਦੇ ਗਗਨ ਦੀਪ ਸਿੰਘ ਨੇ ਪਿੰ੍ਸੀਪਲ ਅਤੇ ਅਧਿਆਪਕਾਂ ਦੀ ਸਹੀ ਸੇਧ ਸਦਕਾ ਜੇਈਈ(ਅਡਵਾਂਸ) ਪਾਸ ਕਰਨ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਆਈਆਈਟੀ 'ਚ ਦਾਖਲਾ ਲਿਆ। ਕੁੱਲ 8 ਲੱਖ ਵਿਦਿਆਰਥੀਆਂ 'ਚੋਂ ਗਗਨਦੀਪ ਸਿੰਘ ਨੇ 570 ਰੈਂਕ ਹਾਸਿਲ ਕੀਤਾ। ਦੱਸਣਯੋਗ ਹੈ ਕਿ ਪਹਿਲਾਂ ਵੀ ਗਗਨਦੀਪ ਸਿੰਘ ਐੱਨਟੀਐੱਸਈ ਪਾਸ ਕਰਨ ਉਪਰੰਤ 6000 ਪ੍ਰਤੀ ਮਹੀਨਾ ਸਕਾਲਰਸ਼ਿਪ ਲੈ ਰਿਹਾ ਹੈ। ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਕੁਲਦੀਪ ਕੌਰ, ਪਿੰ੍ਸੀਪਲ, ਬਾਬਾ ਫਰੀਦ ਪਬਲਿਕ ਸਕੂਲ ਨੇ ਕਿਹਾ ਕਿ ਸਕੂਲ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਗਗਨਦੀਪ ਸਿੰਘ ਦੀ ਸੱਚੀ ਲਗਨ ਤੇ ਅਣਥੱਕ ਮਿਹਨਤ ਰੰਗ ਲਿਆਈ ਹੈ ਉਸ ਨੇ ਹਮੇਸ਼ਾ ਹੀ ਅਧਿਆਪਕਾਂ ਦੀ ਹਰ ਗੱਲ ਨੂੰ ਸਹੀ ਢੰਗ ਨਾਲ ਮੰਨਿਆ ਹੈ। ਇਸ ਮੌਕੇ ਇੰਦਰਜੀਤ ਸਿੰਘ ਖਾਲਸਾ, ਚੇਅਰਮੈਨ, ਬਾਬਾ ਫਰੀਦ ਪਬਲਿਕ ਸਕੂਲ ਨੇ ਇਸ ਕਾਮਯਾਬੀ ਤੇ ਗਗਨ ਦੀਪ ਸਿੰਘ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਸ਼ੁਭ ਇੱਛਾਵਾਂ ਦਿੱਤੀਆਂ।