ਸਟਾਫ ਰਿਪੋਰਟਰ, ਕੋਟਕਪੂਰਾ : 'ਗੁੱਡ ਮੌਰਨਿੰਗ ਵੈੱਲਫੇਅਰ ਕਲੱਬ' ਦੇ ਪ੍ਰਧਾਨ ਡਾ. ਮਨਜੀਤ ਸਿੰਘ ਿਢੱਲੋਂ ਨੇ ਆਪਣੀ ਸਮੁੱਚੀ ਟੀਮ ਸਮੇਤ ਸਥਾਨਕ ਮਿਉਸਪਲ ਪਾਰਕ ਵਿਖੇ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀ ਪਨੀਰੀ ਲਾਉਂਦਿਆਂ ਦੱਸਿਆ ਕਿ 10 ਦਿਨਾਂ ਬਾਅਦ ਪਾਰਕ ਵਿੱਚ ਚਾਰ ਚੁਫੇਰੇ ਫੁੱਲ ਹੀ ਫੁੱਲ ਨਜ਼ਰ ਆਉਣਗੇ। ਉਨ੍ਹਾਂ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਸਰਾਂ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਆਖਿਆ ਕਿ ਅੱਜ ਵਾਤਾਵਰਣ ਦੀ ਸੰਭਾਲ ਕਰਨ ਦੀ ਸਾਰਿਆਂ ਦੀ ਬਰਾਬਰ ਜਿੰਮੇਵਾਰੀ ਬਣਦੀ ਹੈ। ਕਿਉਂਕਿ ਵੱਧ ਤੋਂ ਵੱਧ ਪੌਦੇ ਲਾਉਣ ਅਤੇ ਲੱਗੇ ਪੌਦਿਆਂ ਦੀ ਸੰਭਾਲ ਕਰਨ ਸਬੰਧੀ ਜੇਕਰ ਅਸੀਂ ਨਵੀਂ ਪੀੜੀ ਨੂੰ ਪੇ੍ਰਿਤ ਕਰਾਂਗੇ ਤਾਂ ਹੀ ਵਾਤਾਵਰਣ ਦੀ ਸੰਭਾਲ ਕਰਨ ਵਿੱਚ ਕਾਮਯਾਬੀ ਮਿਲ ਸਕਦੀ ਹੈ। ਉਨਾ ਦੱਸਿਆ ਕਿ ਮਿਉਸਪਲ ਪਾਰਕ ਕੋਟਕਪੂਰਾ ਦੇ ਚਾਰ ਚੁਫੇਰੇ ਵੱਖ ਵੱਖ ਕਿਸਮਾ ਦੇ ਫੁੱਲਾਂ ਦੀਆਂ ਫੁਲਵਾੜੀਆਂ ਨਾਲ ਜਿੱਥੇ ਪਾਰਕ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ, ਉੱਥੇ ਇਸ ਤੋਂ ਹੋਰਨਾ ਨੂੰ ਵੀ ਪੇ੍ਰਨਾ ਮਿਲਣੀ ਸੁਭਾਵਿਕ ਹੈ। ਉਨਾ ਦੱਸਿਆ ਕਿ ਗੁੱਡ ਮੌਰਨਿੰਗ ਕਲੱਬ ਵਲੋਂ ਭਵਿੱਖ ਵਿੱਚ ਮਿਉਸਪਲ ਪਾਰਕ ਦੇ ਵਿਕਾਸ ਅਤੇ ਸੁੰਦਰਤਾ ਵਿੱਚ ਵਾਧੇ ਕਰਨ ਸਬੰਧੀ ਹੋਰ ਵੀ ਪੋ੍ਗਰਾਮ ਉਲੀਕਣ ਦੀ ਤਜਵੀਜ ਹੈ, ਜੋ ਅਗਾਮੀ ਦਿਨਾਂ ਵਿੱਚ ਕਾਰਜਕਾਰਨੀ ਦੀ ਮੀਟਿੰਗ ਕਰਨ ਉਪਰੰਤ ਉਲੀਕੀ ਜਾਵੇਗੀ। ਪਾਰਕ ਦੇ ਚਾਰ-ਚੁਫੇਰੇ ਅਤੇ ਅੰਦਰੂਨੀ ਹਿੱਸੇ ਵਿੱਚ ਫੁੱਲਾਂ ਦੀ ਪਨੀਰੀ ਲਾਉਣ ਮੌਕੇ ਡਾ. ਮਨਜੀਤ ਸਿੰਘ ਿਢੱਲੋਂ ਨੇ ਖੁਦ ਕਹੀ ਚਲਾਈ ਅਤੇ ਰੰਬਾ ਫੜ ਕੇ ਪਨੀਰੀ ਲਾਉਣ ਦੀ ਜਗਾ ਤਿਆਰ ਕੀਤੀ। ਜਿਸ ਦੀ ਸ਼ਹਿਰ ਵਾਸੀਆਂ ਵਲੋਂ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ।