ਪੱਤਰ ਪੇ੍ਰਰਕ, ਫ਼ਰੀਦਕੋਟ : ਵੋਮੈਨ ਸੈਲ ਪੁਲਿਸ ਵਿਭਾਗ ਫ਼ਰੀਦਕੋਟ ਵੱਲੋਂ ਅੌਰਤਾਂ ਖਿਲਾਫ਼ ਹੋ ਰਹੀ ਹਿੰਸਾ ਰੋਕਣ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿਚ ਦਸਮੇਸ਼ ਗਰੁੱਪ ਆਫ਼ ਇੰਸਟੀਚਿਊਟਸ ਫ਼ਰੀਦਕੋਟ ਦੇ ਡਾ. ਪੂਰਨ ਸਿੰਘ ਆਡੀਟੋਰੀਅਮ ਵਿਖੇ ਇੱਕ ਸਮਾਗਮ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਦੀ ਯੋਗ ਸਰਪ੍ਰਸਤੀ, ਕਾਲਜ ਦੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਦੀ ਯੋਗ ਅਗਵਾਈ ਅਤੇ ਦਸਮੇਸ਼ ਡੈਂਟਲ ਕਾਲਜ ਦੇ ਪਿੰ੍ਸੀਪਲ ਡਾ. ਐਸ.ਪੀ.ਐਸ.ਸੋਢੀ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਮੌਕੇ ਬੀ.ਡੀ.ਐਸ., ਨਰਸਿੰਗ, ਿਫ਼ਜੀਓਥਰੈਪੀ ਦੇ ਸਮੂਹ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਜੀ.ਕੇ.ਪਰਮਾਰ ਇੰਚਾਰਜ਼ ਵੋਮੈਨ ਸੈਲ ਨੇ ਅੌਰਤਾਂ ਖਿਲਾਫ਼ ਹਿੰਸਾ ਸਬੰਧੀ ਬਣੇ ਕਾਨੂੰਨਾਂ ਅਤੇ ਸਜ਼ਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਕਾਨੂੰਨ ਅਨੁਸਾਰ ਅੌਰਤਾਂ ਨੂੰ ਮਿਲੇ ਹੱਕਾਂ ਅਤੇ ਅਧਿਕਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ, ਜ਼ਿਲ੍ਹਾ ਮਹਿਲਾ ਮਿੱਤਰ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਾਲਜ ਦੇ ਡਾ. ਪ੍ਰਲਾਦ ਗੁਪਤਾ ਪੋ੍ਫ਼ੈਸਰ ਅਤੇ ਹੈਡ ਆਫ਼ ਡਿਪਾਰਟਮੈਂਟ ਕਮਿਊਨਟੀ ਹੈੱਲਥ ਡਿੈਂਟਸਟਰੀ, ਡਾ. ਪਿਯੂਸ਼ ਗਾਂਧੀ ਐਸੋਸੀਏਟ ਪੋ੍ਫ਼ੈਸਰ, ਓਰਲ ਪਥਾਲੋਜੀ ਵਿਭਾਗ ਨੇ ਕਨਵੀਨਰ ਅਤੇ ਕੋ-ਕਨਵੀਨਰ ਵਜੋਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਸਮਾਗਮ 'ਚ ਬੀ.ਡੀ.ਐਸ., ਿਫ਼ਜੀਓਥਰੈਪੀ ਅਤੇ ਨਰਸਿੰਗ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।